ਜਾਰਜ ਫਲਾਇਡ ਦੇ ਭਰਾ ਨੇ ਕਾਂਗਰਸ ਨੂੰ ਕਿਹਾ, ''ਮੁਸੀਬਤ ਨੂੰ ਰੋਕੋ''

06/11/2020 2:06:51 AM

ਵਾਸ਼ਿੰਗਟਨ - ਅਮਰੀਕਾ ਵਿਚ ਪੁਲਸ ਦੇ ਹੱਥੋਂ ਮਾਰੇ ਗਏ ਜਾਰਜ ਫਲਾਇਡ ਦੇ ਭਰਾ ਫਿਲੋਨਿਸ ਫਲਾਇਡ ਨੇ ਬੁੱਧਵਾਰ ਨੂੰ ਅਮਰੀਕੀ ਸੰਸਦ (ਕਾਂਗਰਸ) ਤੋਂ ਅਪੀਲ ਕੀਤੀ ਕਿ ਇਸ ਮੁਸੀਬਤ ਨੂੰ ਰੋਕੋ ਤਾਂ ਜੋ ਉਨ੍ਹਾਂ ਦਾ ਭਰਾ ਜਾਰਜ ਪੁਲਸ ਦੇ ਹੱਥੋਂ ਮਾਰੇ ਜਾਣ ਵਾਲਿਆਂ ਦੀ ਵੱਧਦੀ ਲਿਸਟ ਵਿਚ ਸਿਰਫ ਇਕ ਨਾਂ ਬਣ ਕੇ ਨਾ ਰਹਿ ਜਾਵੇ।

George Floyd's brother tells Congress, 'Stop the pain' in heart ...

ਜਾਰਜ ਫਲਾਇਡ ਦੇ ਅੰਤਿਮ ਸੰਸਕਾਰ ਤੋਂ ਇਕ ਦਿਨ ਬਾਅਦ ਉਨ੍ਹਾਂ ਦਾ ਭਰਾ ਸਦਨ ਦੀ ਸੁਣਵਾਈ ਦੌਰਾਨ ਪੇਸ਼ ਹੋਇਆ। ਮਿਨੋਸੇਟਾ ਦੇ ਰਹਿਣ ਵਾਲੇ 46 ਸਾਲਾ ਜਾਰਜ ਦੀ ਮੌਤ ਪੂਰੀ ਦੁਨੀਆ ਵਿਚ ਪੁਲਸ ਸੁਧਾਰਾਂ ਦੀ ਮੰਗ ਅਤੇ ਨਸਲੀ ਭੇਦਭਾਵ ਖਤਮ ਕਰਨ ਦੀ ਅਪੀਲ ਦਾ ਪ੍ਰਤੀਕ ਬਣ ਗਈ ਹੈ। ਫਿਲੋਨਿਸ ਫਲਾਇਡ ਨੇ ਸੁਣਵਾਈ ਵਾਲੇ ਕਮਰੇ ਵਿਚ ਆਖਿਆ ਕਿ ਮੈਂ ਅੱਜ ਇਥੇ ਤੁਹਾਨੂੰ ਇਹ ਆਖਣ ਆਇਆ ਹਾਂ ਕਿ ਇਸ ਨੂੰ ਰੋਕੋ। ਮੁਸੀਬਤ ਨੂੰ ਰੋਕੋ। ਰੋਂਦੇ ਹੋਏ ਫਿਲੋਨਿਸ ਨੇ ਆਖਿਆ ਕਿ ਉਨ੍ਹਾਂ ਦਾ ਭਰਾ ਟੀ-ਸ਼ਰਟ 'ਤੇ ਬਣੇ ਚਿਹਰੇ ਤੋਂ ਜ਼ਿਆਦਾ ਵੱਡਾ ਪ੍ਰਤੀਕ ਬਣੇ। ਫਿਲੋਨਿਸ ਨੇ ਸਾਂਸਦ ਮੈਂਬਰਾਂ ਨੂੰ ਆਖਿਆ ਕਿ ਉਹ ਲਿਸਟ ਵਿਚ ਸ਼ਾਮਲ ਕਿਸੇ ਨਾਂ ਤੋਂ ਜ਼ਿਆਦਾ ਹੋਵੇ, ਜਿਸ ਦਾ ਵਧਣਾ ਨਹੀਂ ਰੁਕ ਰਿਹਾ ਹੈ। ਪੁਲਸ ਦੇ ਕੰਮਕਾਜ ਵਿਚ ਪ੍ਰਸਤਾਵਿਤ ਬਦਲਾਅ 'ਤੇ ਕਾਂਗਰਸ ਵਿਚ ਨਾਗਰਿਕ ਅਧਿਕਾਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਆਗੂਆਂ ਦੇ ਬਿਆਨ ਦੀ ਵੀ ਸੁਣਵਾਈ ਹੋਵੇਗੀ।

Stop the pain,' a brother of George Floyd tells Congress: 'I'm ...


Khushdeep Jassi

Content Editor

Related News