ਸਮਲਿੰਗਤਾ ਲਈ ਜ਼ਿੰਮੇਵਾਰ ਜੀਨ ਦਾ ਪਤਾ ਲੱਗਾ

12/09/2017 8:06:55 AM

ਵਾਸ਼ਿੰਗਟਨ, (ਭਾਸ਼ਾ)— ਵਿਗਿਆਨੀਆਂ ਨੇ ਸਮਲਿੰਗੀ ਤੇ ਗੈਰ-ਸਮਲਿੰਗੀ ਆਦਮੀਆਂ ਦੇ ਸੰਪੂਰਨ ਡੀ. ਐੱਨ. ਏ. ਕੋਡ ਦਾ ਵਿਸ਼ਲੇਸ਼ਣ ਕਰ ਕੇ ਜੀਨ ਦੇ ਉਨ੍ਹਾਂ ਰੂਪ ਭੇਦਾਂ ਦਾ ਪਤਾ ਲਗਾ ਲਿਆ ਹੈ ,ਜਿਨ੍ਹਾਂ ਦਾ ਰਿਸ਼ਤਾ ਸਮਲਿੰਗਤਾ ਨਾਲ ਹੈ। ਉਨ੍ਹਾਂ ਦੇਖਿਆ ਕਿ ਸਮਲਿੰਗੀ ਤੇ ਆਮ ਆਦਮੀਆਂ ਦੇ 2 ਜੀਨਾਂ ਐੱਸ. ਐੱਲ. ਆਈ. ਟੀ. ਆਰ. ਕੇ. ਦੇ 5 ਅਤੇ ਐੈੱਸ. ਐੱਲ. ਆਈ. ਟੀ. ਆਰ. ਕੇ. 6 ਦੇ ਡੀ. ਐੱਨ. ਏ. ਵੱਖ-ਵੱਖ ਸਨ। 
ਅਧਿਐਨ ਵਿਚ ਇਕ ਹਜ਼ਾਰ ਸਮਲਿੰਗੀ ਆਦਮੀਆਂ ਦੇ ਸਮੁੱਚੇ ਜਿਨੋਮ 'ਤੇ ਨਜ਼ਰ ਮਾਰੀ ਗਈ ਅਤੇ ਉਸ ਦੀ ਤੁਲਨਾ 1231 ਆਮ ਆਦਮੀਆਂ ਦੇ ਜੱਦੀ ਡਾਟਾ ਨਾਲ ਕੀਤੀ ਗਈ। ਐੱਸ. ਐੱਲ. ਆਈ. ਟੀ. ਆਰ. ਕੇ. 6 ਦਿਮਾਗ ਦੇ ਵਿਕਾਸ ਲਈ ਇਕ ਜ਼ਰੂਰੀ ਜੀਨ ਹੈ ਅਤੇ ਇਹ ਦਿਮਾਗ ਦੇ ਹਾਈਪੋਥੇਲੇਮਸ ਵਾਲੇ ਹਿੱਸੇ ਵਿਚ ਸਰਗਰਮ ਰਹਿੰਦਾ ਹੈ। ਹਾਈਪੋਥੇਲੇਮਸ ਉਨ੍ਹਾਂ ਹਾਰਮੋਨਸ ਨੂੰ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਨ੍ਹਾਂ ਦਾ ਸੰਬੰਧ ਸੈਕਸ ਰੁਝਾਨ ਨੂੰ ਕੰਟਰੋਲ ਕਰਨ ਨਾਲ ਹੁੰਦਾ ਹੈ। ਪਹਿਲਾਂ ਦੇ ਅਧਿਐਨਾਂ ਵਿਚ ਦੱਸਿਆ ਗਿਆ ਹੈ ਕਿ ਸਮਲਿੰਗੀ ਆਦਮੀਆਂ ਵਿਚ ਇਸ ਦੇ ਕੁਝ ਹਿੱਸੇ 34 ਫੀਸਦੀ ਤਕ ਜ਼ਿਆਦਾ ਵੱਡੇ ਹੁੰਦੇ ਹਨ। ਅਮਰੀਕਾ ਦੀ ਨਾਰਥ ਸ਼ੋਰ ਯੂਨੀਵਰਸਿਟੀ ਹੈਲਥ ਸਿਸਟਮ (ਐੱਨ. ਐੱਸ. ਯੂ. ਐੱਚ.) ਦਾ ਇਹ ਅਧਿਐਨ 'ਸਾਈਂਟੀਫਿਕ ਰਿਪੋਰਟਸ' ਮੈਗਜ਼ੀਨ ਵਿਚ ਛਪਿਆ ਹੈ।