ਖਾੜੀ ਦੇ ਇਤਿਹਾਸਕ ਦੌਰੇ ''ਤੇ ਜਨਰਲ ਨਰਵਣੇ, ਸਾਊਦੀ ''ਚ ਮਿਲਿਆ ''ਗਾਰਡ ਆਫ਼ ਆਨਰ''

12/14/2020 10:57:04 AM

ਨਵੀਂ ਦਿੱਲੀ- ਫ਼ੌਜ ਮੁਖੀ ਜਨਰਲ ਐੱਮ. ਐੱਮ. ਨਰਵਣੇ ਸਾਊਦੀ ਅਰਬ ਅਤੇ ਯੂ. ਏ. ਈ. ਦੇ ਇਤਿਹਾਸਕ ਦੌਰ 'ਤੇ ਹਨ। ਸਾਊਦੀ ਅਰਬ ਪੁੱਜਣ 'ਤੇ ਉਨ੍ਹਾਂ 'ਗਾਰਡ ਆਫ਼ ਆਨਰ' ਨਾਲ ਸਨਮਾਨਤ ਕੀਤਾ ਗਿਆ। ਅਸਲ ਵਿਚ ਫ਼ੌਜ ਮੁਖੀ ਫ਼ੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਇਸ ਦੀ ਜ਼ਮੀਨ ਤਿਆਰ ਕਰਨ ਲਈ ਖਾੜੀ ਦੇਸ਼ ਦੀ ਇਤਿਹਾਸਕ ਯਾਤਰਾ 'ਤੇ ਗਏ ਹਨ, ਜਿੱਥੇ ਉਨ੍ਹਾਂ ਨੇ ਰਾਇਲ ਸਾਊਦੀ ਲੈਂਡ਼ ਫੌਰਸਜ਼ ਦੇ ਕਮਾਂਡਰ ਜਨਰਲ ਫਹਿਦ ਬਿਨ ਅਬਦੁੱਲਾ ਮੁਹੰਮਦ ਅਲ-ਮੁਤੀਰ ਨਾਲ ਗੱਲਬਾਤ ਕੀਤੀ। 

ਜਨਰਲ ਨਰਵਣੇ ਸੰਯੁਕਤ ਅਰਬ ਅਮੀਰਾਤ ਦੀ ਆਪਣੀ ਯਾਤਰਾ ਪੂਰੀ ਕਰ ਮਗਰੋਂ ਰਿਆਦ ਪੁੱਜੇ। ਇਹ ਰਣਨੀਤਕ ਰੂਪ ਨਾਲ ਮਹੱਤਵਪੂਰਣ ਦੋ ਖਾੜੀ ਦੇਸ਼ਾਂ ਦੀ ਭਾਰਤੀ ਫ਼ੌਜ ਦੇ ਕਿਸੇ ਮੁਖੀ ਨਾਲ ਪਹਿਲੀ ਯਾਤਰਾ ਹੈ। ਜਨਰਲ ਨਰਵਣੇ ਨੇ ਜਨਰਲ ਫਹਦ ਬਿਨ ਅਬਦੁੱਲਾ ਮੁਹੰਮਦ ਅਲ-ਮੁਤੀਰ ਨਾਲ ਦੋ-ਪੱਖੀ ਸੁਰੱਖਿਆ ਸਬੰਧਾਂ ਨੂੰ ਲੈ ਕੇ ਗੱਲਬਾਤ ਵੀ ਕੀਤੀ। 

ਸਾਊਦੀ ਦੁਨੀਆ ਦਾ ਸਭ ਤੋਂ ਵੱਡਾ ਤੇਲ ਬਰਾਮਦਗੀ ਦੇਸ਼ ਹੈ ਅਤੇ ਖਾੜੀ ਖੇਤਰ ਵਿਚ ਉਹ ਭਾਰਤ ਲਈ ਇਕ ਮਹੱਤਵਪੂਰਣ ਦੇਸ਼ ਹੈ। ਪਿਛਲੇ ਕੁਝ ਸਾਲਾਂ ਵਿਚ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤੇ ਗੂੜ੍ਹੇ ਹੋਏ ਹਨ। ਦੋਵੇਂ ਦੇਸ਼ਾਂ ਦੇ ਵੱਧਦੇ ਸਬੰਧਾਂ ਤਹਿਤ ਸਾਊਦੀ ਅਰਬ ਨੇ ਪਿਛਲੇ ਸਾਲ ਭਾਰਤ ਵਿਚ ਪੈਟ੍ਰੋਕੈਮੀਕਲ, ਬੁਨਿਆਦੀ ਢਾਂਚੇ ਅਤੇ ਖਾਨ ਸਣੇ ਵੱਖ-ਵੱਖ ਖੇਤਰਾਂ ਵਿਚ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਸੀ।  

Lalita Mam

This news is Content Editor Lalita Mam