ਮਕਾਨ ਵਿਚ ਗੈਸ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀ ਪੰਜਾਬਣ ਮਾਲਕਣ ਨੂੰ ਹੋਈ ਸਜ਼ਾ

02/18/2017 6:33:00 PM

ਲੰਡਨ (ਰਾਜਵੀਰ ਸਮਰਾ)— ਯੂ. ਕੇ. ਵਿਚ ਕਿਰਾਏ ''ਤੇ ਦਿੱਤੇ ਮਕਾਨ ਲਈ ਗੈਸ ਸਪਲਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਮਕਾਨ ਮਾਲਕਣ ਨੂੰ 26 ਹਫਤਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। |ਪ੍ਰੇਸਟਨ ਮੈਜਿਸਟ੍ਰੇਟ ਕੋਰਟ ''ਚ ਦੱਸਿਆ ਗਿਆ ਕਿ ਪ੍ਰਿਤਪਾਲ ਕੌਰ ਨੇ ਇਕ ਮਕਾਨ ਕਿਰਾਏ ''ਤੇ ਦਿੱਤਾ ਹੋਇਆ ਸੀ ਪਰ ਉਸ ਨੇ ਕਿਰਾਏਦਾਰਾਂ ਦੀ ਸੁਰੱਖਿਆ ਲਈ ਲਾਜ਼ਮੀ ਕਾਨੂੰਨ ਦੀ ਅਣਗਹਿਲੀ ਕੀਤੀ। ਸਿਹਤ ਅਤੇ ਸੁਰੱਖਿਆ ਐਗਜ਼ੀਕਿਊਟਿਵ ਨੇ ਪ੍ਰਿਤਪਾਲ ਕੌਰ ਨਾਲ ਸੰਪਰਕ ਕਰਕੇ ਪੁੱਛਿਆ ਕਿ ਉਸ ਨੇ ਸਲਾਨਾ ਗੈਸ ਸੇਫਟੀ ਚੈੱਕ ਕਰਵਾਇਆ ਸੀ ਜਾਂ ਨਹੀਂ ਤਾਂ|ਪ੍ਰਿਤਪਾਲ ਕੌਰ ਇਸ ਬਾਰੇ ਕੋਈ ਜਵਾਬ ਦੇਣ ਤੋ ਅਸਮਰਥ ਰਹੀ। ਉਹ ਸਿਹਤ ਅਤੇ ਸੁਰੱਖਿਆ ਮਹਿਕਮੇ ਨਾਲ ਮਿਲ ਕੇ ਇਸ ਮਸਲੇ ਨੂੰ ਸੁਲਝਾਉਣ ਅਤੇ ''ਮਕਾਨ ਮਾਲਕ ਗੈਸ ਸੁਰੱਖਿਆ ਰਿਕਾਰਡ'' ਦਿਖਾਉਣ ਚ ਵੀ ਅਸਫਲ ਰਹੀ। ਸਿਹਤ ਅਤੇ ਸੁਰੱਖਿਆ ਮਹਿਕਮੇ ਵੱਲੋਂ ਉਸ ਨੂੰ ਇਕ ਇੰਪਰੂਵਮੈਂਟ ਨੋਟਿਸ (ਸੁਧਾਰ ਲਈ ਨੋਟਿਸ) ਭੇਜਿਆ ਗਿਆ, ਜੋ ਉਸ ਨੇ ਨਜ਼ਰਅੰਦਾਜ਼ ਕਰ ਦਿੱਤਾ। ਸੁਰੱਖਿਆ ਅਧਿਕਾਰੀਆਂ ਅਨੁਸਾਰ ਉਸ ਦੇ ਫੁਲਵੂਡ ਵਿਖੇ ਕਿਰਾਏ ''ਤੇ ਦਿੱਤੇ ਗਏ ਉਕਤ ਮਕਾਨ ਵਿਚ ਰਹਿਣ ਵਾਲੇ ਕਿਰਾਏਦਾਰਾਂ ਦੀ ਜਾਨ ਨੂੰ ਖਤਰਾ ਸੀ।|ਕਿਸੇ ਵੀ ਮਕਾਨ ਮਾਲਕ ਨੂੰ ਮਕਾਨ ਕਿਰਾਏ ''ਤੇ ਦੇਣ ਸਮੇਂ ਗੈਸ ਸਪਲਾਈ ਸੰਬੰਧੀ ਪੂਰੀ ਜਾਂਚ ਕਰਵਾਉਣੀ ਪੈਂਦੀ ਹੈ ਅਤੇ|ਅਜਿਹਾ ਨਾ ਕਰਨਾ ਕਾਨੂੰਨੀ ਅਪਰਾਧ ਹੈ। ਪ੍ਰਿਤਪਾਲ ਕੌਰ ਨੇ ਆਪਣਾ ਅਪਰਾਧ ਮੰਨ ਲਿਆ। ਅਦਾਲਤ ਵੱਲੋਂ ਉਸ ਨੂੰ 26 ਹਫਤੇ ਦੀ ਕੈਦ 12 ਮਹੀਨਿਆਂ ਦੀ ਨਿਗਰਾਨੀ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਸ ਨੂੰ 1000 ਪੌਂਡ ਕਾਨੂੰਨੀ ਖਰਚਾ ਵੀ ਪਾ ਦਿੱਤਾ ਗਿਆ। |

Kulvinder Mahi

This news is News Editor Kulvinder Mahi