G7 ਦੇਸ਼ ਯੂਕ੍ਰੇਨ ਨੂੰ ਸਹਾਇਤਾ ਦੇ ਤੌਰ ''ਤੇ ਮੁਹੱਈਆ ਕਰਵਾਉਣਗੇ 19.8 ਅਰਬ ਡਾਲਰ

05/20/2022 8:50:40 PM

ਕੋਈਨਿਗਸਵਿੰਟਰ-ਜਰਮਨੀ ਦੇ ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਸ਼ਵ ਦੀ ਸੱਤ ਪ੍ਰਮੁੱਖ ਅਰਥਵਿਵਸਥਾਵਾਂ ਅਤੇ ਗਲੋਬਲ ਵਿੱਤੀ ਸੰਸਥਾਵਾਂ ਯੂਕ੍ਰੇਨ ਨੂੰ 19.8 ਅਰਬ ਡਾਲਰ ਦੀ ਸਹਾਇਤਾ ਮੁਹੱਈਆ ਕਰਵਾ ਰਹੇ ਹਨ। ਕ੍ਰਿਸ਼ਚੀਅਨ ਲਿੰਡਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁੱਲ ਧਨ ਦਾ 9.5 ਅਰਬ ਡਾਲਰ ਇਸ ਹਫ਼ਤੇ ਜੀ-7 ਦੇ ਵਿੱਤ ਮੰਤਰੀਆਂ ਦੀ ਬੈਠਕ 'ਚ ਜੁਟਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਹੈ ਕਿ ਰੂਸ ਦੇ ਹਮਲੇ ਨਾਲ ਖੁਦ ਦਾ ਬਚਾਅ ਕਰਨ 'ਚ ਯੂਕ੍ਰੇਨ ਦੀ ਵਿੱਤੀ ਸਥਿਤੀ, ਉਸ ਦੀ ਸਮਰੱਥਾ ਨੂੰ ਪ੍ਰਭਾਵਿਤ ਨਾ ਕਰੇ।

ਇਹ ਵੀ ਪੜ੍ਹੋ : FY21-22 'ਚ ਭਾਰਤ ਨੂੰ ਮਿਲਿਆ 83.57 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼, ਕੇਂਦਰ ਨੇ ਦਿੱਤੀ ਜਾਣਕਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar