ਜੀ-7 ਦੇਸ਼ਾਂ ਨੇ ਈਰਾਨ ਨਾਲ ਗੱਲਬਾਤ ਦੀ ਜ਼ਿੰਮੇਵਾਰੀ ਨਹੀਂ ਸੌਂਪੀ : ਮੈਕਰੋਨ

08/25/2019 11:03:20 PM

ਪੈਰਿਸ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਐਤਵਾਰ ਨੂੰ ਇਸ ਗੱਲ ਦਾ ਖੰਡਨ ਕੀਤਾ ਕਿ ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਇਸ ਮੰਚ ਵੱਲੋਂ ਪ੍ਰਮਾਣੂ ਮਸਲੇ 'ਤੇ ਈਰਾਨ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ। ਇਸ ਤੋਂ ਪਹਿਲਾਂ ਫਰਾਂਸ ਦੇ ਮੀਡੀਆ ਨੇ ਕੂਟਨੀਤਕ ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ਦਿੱਤੀ ਸੀ ਕਿ ਜੀ-7 ਦੇਸ਼ਾਂ ਨੇ ਇਟਲੀ, ਜਰਮਨੀ, ਬ੍ਰਿਟੇਨ, ਅਮਰੀਕਾ, ਕੈਨੇਡਾ, ਜਾਪਾਨ ਅਤੇ ਫਰਾਂਸ ਸਮਝੌਤੇ ਦੇ ਭਵਿੱਖ 'ਚ ਮਸਲੇ 'ਤੇ ਈਰਾਨ ਨੂੰ ਸੰਦੇਸ਼ ਦੇਣ ਦੀ ਜ਼ਿੰਮੇਵਾਰੀ ਮੈਕਰੋਨ ਨੂੰ ਦਿੱਤੀ ਹੈ। ਰਿਪੋਰਟ ਮੁਤਾਬਕ ਫਰਾਂਸ, ਇਟਲੀ, ਜਰਮਨੀ, ਬ੍ਰਿਟੇਨ, ਅਮਰੀਕਾ, ਕੈਨੇਡਾ ਅਤੇ ਜਾਪਾਨ ਅਤੇ ਯੂਰਪੀ ਯੂਨੀਅਨ (ਈ. ਯੂ.) ਦੇ ਪ੍ਰਮੁੱਖਾਂ ਨੇ ਇਸ ਮੁੱਦੇ 'ਤੇ ਮੈਕਰੋਨ ਨੂੰ ਗੱਲਬਾਤ ਆਯੋਜਿਤ ਕਰਨ ਅਤੇ ਈਰਾਨ ਨੂੰ ਸੰਦੇਸ਼ ਦੇਣ ਦਾ ਕੰਮ ਸੌਂਪਿਆ ਹੈ।

ਫਰਾਂਸ ਦੇ ਕੂਟਨੀਤਕ ਸੂਤਰਾਂ ਮੁਤਾਬਕ, ਇਨਾਂ ਚਰਚਾਵਾਂ ਦਾ ਮਕਸਦ ਈਰਾਨ ਨੂੰ ਪ੍ਰਮਾਣੂ ਹਥਿਆਰ ਸਮਝੌਤੇ ਤੋਂ ਹੱਟਣ ਤੋਂ ਰੋਕਣਾ ਅਤੇ ਖੇਤਰ 'ਚ ਤਣਾਅ ਨੂੰ ਘੱਟ ਕਰਨਾ ਸ਼ਾਮਲ ਹੈ। ਬਾਅਦ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਸੰਮੇਲਨ 'ਚ ਇਸ ਮੁੱਦੇ 'ਤੇ ਕਿਸੇ ਤਰ੍ਹਾਂ ਦੀ ਚਰਚਾ ਹੋਈ ਸੀ। ਮੈਕਰੋਨ ਨੇ ਬਿਆਰਿਤਜ਼ 'ਚ ਪੱਤਰਕਾਰਾਂ ਨੂੰ ਆਖਿਆ ਕਿ ਈਰਾਨ ਦੇ ਮਸਲੇ 'ਤੇ ਅਸੀਂ ਕੱਲ ਜ਼ਰੂਰ ਗੱਲ ਕੀਤੀ ਸੀ। ਪਹਿਲੀ ਗੱਲ ਇਹ ਹੈ ਕਿ ਜੀ-7 ਦਾ ਕੋਈ ਵੀ ਦੇਸ਼ ਇਸ ਪੱਖ 'ਚ ਨਹੀਂ ਹੈ ਕਿ ਈਰਾਨ ਦੇ ਕੋਲ ਪ੍ਰਮਾਣੂ ਹਥਿਆਰ ਹੋਵੇ। ਦੂਜੀ ਗੱਲ, ਜੀ-7 ਦੇ ਮੈਂਬਰੀ ਦੇਸ਼ ਖੇਤਰ 'ਚ ਸ਼ਾਂਤੀ ਨੂੰ ਲੈ ਕੇ ਵਚਨਬੱਧ ਹਨ ਅਤੇ ਕੋਈ ਵੀ ਦੇਸ਼ ਅਜਿਹਾ ਕਦਮ ਨਹੀਂ ਚਾਹੁੰਦਾ ਜਿਸ ਨਾਲ ਖੇਤਰ 'ਚ ਅਸ਼ਾਂਤੀ ਅਤੇ ਅਸਥਿਰਤਾ ਪੈਦਾ ਹੋਵੇ।

ਉਨ੍ਹਾਂ ਅੱਗੇ ਆਖਿਆ ਕਿ ਅਸੀਂ ਇਸ ਦਾਅਰੇ ਦੇ ਅੰਦਰ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੀ-7 ਇਕ ਰਸਮੀ ਕਲੱਬ ਹੈ ਅਤੇ ਕੋਈ ਵੀ ਦੇਸ਼ ਇਕ-ਦੂਜੇ ਨੂੰ ਜ਼ਿੰਮੇਵਾਰੀ ਨਹੀਂ ਸੌਂਪ ਸਕਦਾ ਹੈ। ਜ਼ਿਕਰਯੋਗ ਹੈ ਕਿ ਫਰਾਂਸ ਦੇ ਬਿਆਰਿਤਜ਼ 'ਚ ਜੀ-7 ਸ਼ਿਖਰ ਸੰਮੇਲਨ ਚੱਲ ਰਿਹਾ ਹੈ ਅਤੇ 24 ਤੋਂ 26 ਅਗਸਤ ਤੱਕ ਫਰਾਂਸ 'ਚ ਆਯੋਜਿਤ ਹੋਣ ਵਾਲੇ ਇਸ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈ ਰਹੇ ਹਨ। ਜੀ-7 ਦੁਨੀਆ ਦੇ 7 ਸਭ ਤੋਂ ਵਿਕਸਤ ਅਤੇ ਉਦਯੋਗਿਕ ਮਹਾਸ਼ਕਤੀਆਂ ਦਾ ਸੰਗਠਨ ਹੈ। ਇਸ ਨੂੰ ਗਰੁੱਪ ਆਫ ਸੈਵਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

Khushdeep Jassi

This news is Content Editor Khushdeep Jassi