ਭਿੱਜੀਆਂ ਅੱਖਾਂ ਨਾਲ ਦਿੱਤੀ ਗਈ ਨਾਥਨ ਨੂੰ ਅੰਤਮ ਵਿਦਾਈ, ਪਿਓ ਨੇ ਕੀਤਾ ਸੀ ਕਤਲ (ਤਸਵੀਰਾਂ)

03/25/2017 3:28:09 PM

ਹੈਮਿਲਟਨ— ਓਨਟਾਰੀਓ ਦੇ ਸੇਂਟ ਕੈਥਰੀਨ ਵਿਖੇ ਮਤਰੇਏ ਪਿਓ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਸੱਤ ਸਾਲਾ ਬੱਚੇ ਨਾਥਨ ਨੂੰ ਭਿੱਜੀਆਂ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ ਗਈ। ਸ਼ੁੱਕਰਵਾਰ ਨੂੰ ਨਾਥਨ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇੱਥੇ ਦੱਸ ਦੇਈਏ ਅਗਲੇ ਹਫਤੇ ਨਾਥਨ ਨੇ ਅੱਠ ਸਾਲਾਂ ਦਾ ਹੋ ਜਾਣਾ ਸੀ ਪਰ ਸ਼ਾਇਦ ਜੀਵਨ ਦੀ ਇਹ ਅੱਠਵੀਂ ਬਹਾਰ ਦੇਖ ਸਕਣਾ ਉਸ ਦੀ ਕਿਸਮਤ ਵਿਚ ਨਹੀਂ ਸੀ। 
ਨਾਥਨ ਦੀ ਮਾਤਾ ਆਪਣੇ ਦੋ ਹੋਰ ਬੱਚਿਆਂ ਸਮੇਤ ਪਲੀਜ਼ੈਂਟਵਿਊ ਸੰਸਕਾਰ ਘਰ ਵਿਖੇ ਪਹੁੰਚੀ। ਉਸ ਦੀਆਂ ਅੱਖਾਂ ਤੋਂ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਨਾਥਨ ਦੇ ਅੰਤਮ ਸੰਸਕਾਰ ਮੌਕੇ ਸੇਂਟ ਜੌਹਨ ਐਂਬੂਲੈਂਸ-ਨਿਆਗਰਾ ਬਰਾਂਚ ਰੀਜਨ ਥੈਰੇਪੀ ਡੌਗ ਪ੍ਰੋਗਰਾਮ ਦੇ ਕਈ ਕੁੱਤੇ ਵੀ ਮੌਜੂਦ ਸਨ। ਇਸ ਬਰਾਂਚ ਦੇ ਟਰੇਨਿੰਗ ਕੋਆਰਡੀਨੇਟਰ ਨੇ ਦੱਸਿਆ ਕਿ ਨਾਥਨ ਦਾ ਇਸ ਪ੍ਰੋਗਰਾਮ ਨਾਲ ਡੂੰਘਾ ਸੰਬੰਧ ਸੀ। ਇਨ੍ਹਾਂ ''ਚੋਂ ਇਕ ਕੁੱਤਾ ਨਾਥਨ ਦੇ ਸਕੂਲ ਜਾਇਆ ਕਰਦਾ ਸੀ ਅਤੇ ਇਸ ਦੌਰਾਨ ਨਾਥਨ ਨਾਲ ਉਸ ਦਾ ਡੂੰਘਾ ਪਿਆਰ ਪੈ ਗਿਆ ਸੀ। ਨਾਥਨ ਦੀ ਯਾਦ ਵਿਚ ਉਸ ਦੇ ਸਕੂਲ ਅਤੇ ਉਸ ਦੇ ਦਾਦਾ-ਦਾਦੀ ਦੀ ਦੁਕਾਨ ਦੇ ਬਾਹਰ ਵੀ ਲੋਕਾਂ ਨੇ ਖਿਡੌਣੇ ਅਤੇ ਫੁੱਲ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। 
ਇੱਥੇ ਦੱਸ ਦੇਈਏ ਕਿ ਨਾਥਨ ਦੇ ਮਤਰੇਏ ਪਿਤਾ 43 ਸਾਲਾ ਕੁਈਜਰ ਨੇ ਉਸ ਦਾ ਕਤਲ ਕੀਤਾ ਸੀ। ਕੁਈਜਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ''ਤੇ ਦੋਸ਼ ਹੈ ਕਿ ਨਾਥਨ ਦੇ ਕਤਲ ਵਾਲੇ ਦਿਨ ਹੀ ਉਸ ਨੇ ਇਕ ਮਹਿਲਾ ਬੈਂਕ ਕਰਮਚਾਰੀ ''ਤੇ ਵੀ ਚਾਕੂ ਨਾਲ ਵਾਰ ਕੀਤਾ ਸੀ।

Kulvinder Mahi

This news is News Editor Kulvinder Mahi