ਅੱਤਵਾਦ ਨਾਲ ਲੱੜਣ ਲਈ ਪੂਰੀ ਤਰ੍ਹਾਂ ਅਨੁਮਾਨਿਤ : ਪਾਕਿਸਤਾਨ

07/21/2017 3:35:12 AM

ਇਸਲਾਮਾਬਾਦ — ਅਮਰੀਕਾ ਵੱਲੋਂ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਕੀਤੇ ਜਾਣ ਤੋਂ 1 ਦਿਨ ਬਾਅਦ ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਅੱਤਵਾਦ ਨਾਲ ਲੜਣ ਲਈ ਪੂਰੀ ਤਰ੍ਹਾਂ ਅਨੁਮਾਨਿਤ ਹੈ ਅਤੇ ਉਸ ਨੇ ਇਸ ਸਮੱਸਿਆ ਖਿਲਾਫ ਠੋਸ ਕਦਮ ਚੁੱਕੇ ਹਨ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਸਾਡੇ ਯਤਨ ਸਫਲ ਰਹੇ ਹਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਇਸ ਨੂੰ ਸਵੀਕਾਰ ਕੀਤਾ ਹੈ। ''ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਦੂਜੇ 'ਚ ਕਈ ਵਫਦ ਪਾਕਿਸਤਾਨ ਆਏ ਅਤੇ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਜਿਥੋਂ ਅੱਤਵਾਦ ਦਾ ਸਫਲਤਾਪੂਰਵਕ ਸਫਾਇਆ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਦਿਨ ਪਹਿਲਾਂ ਹੀ ਆਪਣੀ ਸਾਲਾਨਾ 'ਕੰਟਰੀ ਰਿਪੋਰਟ ਆਨ ਟ੍ਰੈਰੀਜ਼ਮ' 'ਚ ਕਿਹਾ ਕਿ ਪਾਕਿਸਤਾਨ ਨੇ ਅਫਗਾਨ, ਤਾਲੀਬਾਨ ਜਾਂ ਹੱਕਾਨੀ ਨੈੱਟਵਰਕ ਖਿਲਾਫ ਠੋਸ ਕਾਰਵਾਈ ਨਹੀਂ ਕੀਤੀ।