ਸਹਾਇਤਾ ਸੰਸਥਾ ਨੂੰ ਫਰਿਜ਼ਨੋ ਨਿਵਾਸੀਆਂ ਵਲੋਂ ਮਿਲ ਰਿਹੈ ਯੋਗਦਾਨ

Tuesday, Oct 10, 2017 - 09:29 AM (IST)

ਕੈਲੀਫੋਰਨੀਆ,(ਰਾਜ ਗੋਗਨਾ/ ਨੀਟਾ ਮਾਛੀਕੇ)— ਸਥਾਨਕ ਐਲੀਫਿੰਟ ਲੌਜ਼ ਰੈਸਟੋਰੈਂਟ ਵਿੱਚ ਪੀ.ਸੀ.ਏ. ਦੇ ਉੱਦਮ ਸਦਕਾ ਤੀਸਰੇ ਸਲਾਨਾ ਫੰਡ ਰੇਜ਼ਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚ ਕੇ ਆਪਣਾ ਦਸਵੰਦ ਕੱਢਿਆ। ਜ਼ਿਕਰਯੋਗ ਹੈ ਕਿ ਸਹਾਇਤਾ ਸੰਸਥਾ 2005 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਦੋਂ ਤੋਂ ਹੀ ਭਾਰਤ ਵਿੱਚ ਖਾਸ ਕਰਕੇ ਪੰਜਾਬ ਅੰਦਰ ਲੰੜਵੰਦ ਲੋਕਾਂ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ਼ ਲਈ ਉਪਰਾਲੇ ਕਰ ਰਹੀ ਹੈ। ਕੁਝ ਸਮੇਂ ਤੋਂ ਸਹਾਇਤਾ ਪੰਜਾਬ ਅੰਦਰ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਅਤੇ ਮਜ਼ਦੂਰਾੰ ਦੇ ਬੇਸਹਾਰਾ ਬੱਚਿਆਂ ਨੂੰ ਪੜ੍ਹਾਉਣ ਲਈ ਲਈ ਤਤਪਰ ਹ ਅਤੇ ਹੈਂਡੀਕੈਪ ਬੱਚਿਆਂ ਲਈ ਸਪੈਸ਼ਲ ਏ. ਸੀ. ਵਾਰਡ ਬਣਾ ਕੇ ਉਨ੍ਹਾਂ ਦੀ ਦੇਖ ਭਾਲ ਕਰ ਰਹੀ ਹੈ।

PunjabKesari

ਇਸ ਸਮਾਗਮ ਦੀ ਸ਼ੁਰੂਆਤ ਸਟੇਜ਼ ਸਕੱਤਰ ਆਸ਼ਾ ਸ਼ਰਮਾ ਜੀ ਨੇ ਸਭ ਨੂੰ 'ਨਿੱਘੀ ਜੀ ਆਇਆ' ਆਖ ਕੇ ਕੀਤੀ। ਛੋਟੀਆਂ ਬੱਚੀਆਂ ਵੱਲੋਂ ਭੰਗੜੇ ਦੀ ਆਇਟਮ ਪੇਸ਼ ਕੀਤੀ। ਡਾ. ਹਰਕੇਸ਼ ਸੰਧੂ, ਡਾ. ਰਜਿੰਦਰ ਅਤੇ ਸਬਰੀਨਾਂ ਸੰਧੂ ਨੇ ਸ਼ਸ਼ਥਾ ਦੇ ਇਤਿਹਾਸ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ, ਅਤੇ ਉਹਨਾਂ ਦੀ ਜੁਬਾਨੀਂ ਅਨਾਥ ਬੱਚੇ ਬੱਚੀਆਂ ਦੀਆਂ ਦਰਦਨਾਕ ਕਹਾਣੀਆਂ ਸੁਣਕੇ ਹਰ ਅੱਖ ਨਮ ਹੋ ਗਈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਵੀ ਪ੍ਰਵਾਸੀ ਪੰਜਾਬੀਆਂ ਨੂੰ ਗੁਹਾਰ ਲਾਈ। ਪੀ.ਸੀ.ਏ. ਮੈਂਬਰ  ਅੰਮ੍ਰਿਤ ਧਾਲੀਵਾਲ ਨੇ ਸਹਾਇਤਾ ਦੇ ਕੰਮਾਂ ਨੂੰ ਸਲਾਹਿਆ ਅਤੇ ਸੰਸਥਾ ਦੀ ਹਰ ਤਰ੍ਹਾਂ ਦੀ ਮਦਦ ਲਈ ਵਚਨ-ਬਧਤਾ ਪ੍ਰਗਟਾਈ। ਮਿੱਕੀ ਸਰਾਂ ਨੇ ਖੂਬਸੂਰਤ ਗੀਤ ਨਾਲ ਹਾਜ਼ਰੀ ਲਗਵਾਈ। ਰੂਬੀ ਸਰਾਂ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਦਾਨੀ ਸੱਜਣਾਂ ਨੇ ਸਹਾਇਤਾ ਸੰਸਥਾ ਦੇ ਕਾਰਕੁਨਾਂ ਦਾ ਤਾੜੀਆਂ ਮਾਰ ਕੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਨਿਸ਼ਕਾਮ ਕਾਰਜ਼ਾਂ ਲਈ ਦੀਆਂ ਸਿਫਤਾਂ ਕੀਤੀਆਂ । ਅਖੀਰ ਰਾਤ ਦੇ ਭੋਜਨ ਨਾਲ ਇਹ ਪ੍ਰੋਗ੍ਰਾਮ ਯਾਦਗਾਰੀ ਹੋ ਨਿਬੜਿਆ।


Related News