ਮਿਆਂਮਾਰ ਫੌਜ ਦੀ ਗੋਲੀਬਾਰੀ ਤੋਂ ਡਰੇ ਥਾਈਲੈਂਡ ਦੇ ਭਿਕਸ਼ੂ, ਪਹਾੜ ਪੁੱਟ ਕੇ ਬਣਾ ਰਹੇ ''ਬੰਕਰ''

04/05/2021 10:14:45 PM

ਮਿਆਂਮਾ - ਮਿਆਂਮਾਰ ਵਿਚ ਫੌਜੀ ਤਖਤਾਪਲਟ ਤੋਂ 63 ਦਿਨ ਬਾਅਦ ਵੀ ਪ੍ਰਦਰਸ਼ਨ ਜਾਰੀ ਹਨ, ਜਿਨ੍ਹਾਂ ਨੂੰ ਰੋਕਣ ਲਈ ਫੌਜ ਗੋਲੀਬਾਰੀ ਦੇ ਨਾਲ-ਨਾਲ ਏਅਰ ਸਟ੍ਰਾਇਕ ਵੀ ਕਰ ਰਹੀ ਹੈ। ਇਨ੍ਹਾਂ ਦੀ ਲਪੇਟ ਵਿਚ ਆ ਕੇ ਹੁਣ ਤੱਕ 550 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਜਦਕਿ 10 ਹਜ਼ਾਰ ਤੋਂ ਜ਼ਿਆਦਾ ਦੇਸ਼ ਛੱਡ ਕੇ ਜਾ ਚੁੱਕੇ ਹਨ।

ਇਹ ਵੀ ਪੜੋ - ਨਸ਼ੇ 'ਚ ਟੱਲੀ ਵਿਅਕਤੀ ਨੂੰ ਬਚਾਉਣ ਗਈ ਪੁਲਸ 'ਤੇ ਹੀ ਹੋਇਆ ਹਮਲਾ, 2 ਦੀ ਮੌਤ ਤੇ 1 ਜ਼ਖਮੀ

ਇਸ ਵਿਚਾਲੇ ਮਿਆਂਮਾਰ ਬਾਰਡਰ ਨੇੜੇ ਥਾਈਲੈਂਡ ਦੇ ਬੋਧ ਭਿਕਸ਼ੂਆਂ ਨੇ ਪਹਾੜ ਪੁੱਟ ਕੇ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਗੰਭੀਰ ਹਾਲਾਤ ਵਿਚ ਉਥੇ ਲੁੱਕ ਕੇ ਉਹ ਆਪਣੀ ਜਾਨ ਬਚਾ ਸਕਣ। ਦਰਅਸਲ ਏਅਰ ਸਟ੍ਰਾਇਕ ਤੋਂ ਬਾਅਦ ਹਜ਼ਾਰਾਂ ਲੋਕ ਥਾਈਲੈਂਡ ਵੱਲ ਪਲਾਇਨ ਕਰ ਰਹੇ ਹਨ ਅਤੇ ਬਾਰਡਰ ਨੇੜੇ ਲੁਕੇ ਹਨ। ਭਿਕਸ਼ੂਆਂ ਨੂੰ ਡਰ ਹੈ ਕਿ ਉਨ੍ਹਾਂ ਦੀ ਭਾਲ ਵਿਚ ਮਿਆਂਮਾਰ ਦੀ ਫੌਜ ਕਦੇ ਵੀ ਏਅਰ ਸਟ੍ਰਾਇਕ ਕਰਾ ਸਕਦੀ ਹੈ।

ਇਹ ਵੀ ਪੜੋ - ਟਰੰਪ ਦੇ 'ਬਾਡੀਗਾਰਡ' ਨੇ ਕੀਤਾ ਨਵਾਂ ਖੁਲਾਸਾ, ਅਜੇ ਤੱਕ ਨਹੀਂ ਦਿੱਤੇ 'Cheese Burgers' ਦੇ ਪੈਸੇ

ਮਿਆਂਮਾਰ ਨਾਲ ਯੂ. ਐੱਸ. ਨੇ ਬੰਦ ਕੀਤਾ ਕਾਰੋਬਾਰ
ਮਿਆਂਮਾਰ ਵਿਚ ਲੋਕਾਂ 'ਤੇ ਫੌਜ ਦੇ ਵੱਧਦੇ ਅੱਤਿਆਚਾਰ 'ਤੇ ਅਮਰੀਕਾ ਨੇ ਕੁਝ ਦਿਨ ਪਹਿਲਾਂ ਸਖਤੀ ਦਿਖਾਈ ਹੈ। ਅਮਰੀਕਾ ਨੇ ਮਿਆਂਮਾਰ ਨਾਲ ਉਦੋਂ ਤੱਕ ਟ੍ਰੇਡ ਨਾ ਕਰਨ ਦਾ ਫੈਸਲਾ ਲਿਆ ਜਦ ਤੱਕ ਉਥੇ ਲੋਕਤੰਤਰ ਦੀ ਵਾਪਸੀ ਨਹੀਂ ਹੋ ਜਾਂਦੀ। ਅਮਰੀਕਾ ਦੇ ਨਾਲ ਹੀ 12 ਮੁਲਕਾਂ ਦੇ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਨੇ ਵੀ ਮਿਆਂਮਾਰ ਵਿਚ ਫੌਜੀ ਸ਼ਾਸਨ ਦਾ ਵਿਰੋਧ ਕੀਤਾ ਹੈ।

ਇਹ ਵੀ ਪੜੋ - ਅਮਰੀਕਾ 'ਚ 400 ਸਾਲ ਪੁਰਾਣੇ ਆਈਲੈਂਡ 'ਤੇ ਬਣਿਆ ਪਹਿਲਾ ਹੋਟਲ, ਜੂਨ 'ਚ ਮਿਲੇਗੀ ਐਂਟਰੀ

Khushdeep Jassi

This news is Content Editor Khushdeep Jassi