ਫਰਿਜ਼ਨੋ ''ਚ ਕੋਰੋਨਾ ਦੇ ਰੋਜ਼ਾਨਾ 300 ਨਵੇਂ ਮਾਮਲੇ ਹੋ ਰਹੇ ਦਰਜ

11/13/2020 2:13:39 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਸਿਹਤ ਵਿਭਾਗ ਮੁਤਾਬਕ ਬੁੱਧਵਾਰ ਨੂੰ ਫਰਿਜ਼ਨੋ ਕਾਊਂਟੀ ਵਿਚ 269 ਨਵੇਂ ਕੋਵਿਡ-19 ਮਾਮਲੇ ਦਰਜ ਹੋਏ ਹਨ, ਜਿਸ ਨਾਲ ਮਾਰਚ ਵਿਚ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਸ ਦੀ ਗਿਣਤੀ 33,000 ਨੂੰ ਪਾਰ ਕਰ ਗਈ ਹੈ। 

ਰਾਜ ਦੇ ਅੰਕੜਿਆਂ ਅਨੁਸਾਰ ਮਹਾਮਾਰੀ ਦੌਰਾਨ ਕੁੱਲ 33,024 ਵਿਅਕਤੀ ਸੰਕਰਮਿਤ ਹੋਏ ਹਨ ਅਤੇ ਬੁੱਧਵਾਰ ਦਾ ਕੁੱਲ ਅੰਕੜਾ ਪਿਛਲੇ ਦਿਨ ਨਾਲੋਂ 0.8% ਦਾ ਵਾਧਾ ਦਰਸਾਉਂਦਾ ਹੈ। ਬੁੱਧਵਾਰ ਦੇ ਕੇਸਾਂ ਦੀ ਗਿਣਤੀ 2 ਸਤੰਬਰ ਤੋਂ  ਬਾਅਦ ਫਰਿਜ਼ਨੋ ਵਿਚ ਸਭ ਤੋਂ ਵੱਧ ਸਿੰਗਲ-ਡੇਅ ਮਾਮਲਿਆਂ ਨੂੰ ਪ੍ਰਗਟ ਕਰਦੀ ਹੈ। ਇਸ ਦੇ ਨਾਲ ਹੀ ਫਰਿਜ਼ਨੋ ਕਾਊਂਟੀ ਦੀ ਕੋਵਿਡ -19 ਮੌਤਾਂ ਦੀ ਗਿਣਤੀ ਬੁੱਧਵਾਰ ਨੂੰ 456 ਰਹੀ ਹੈ।

 

ਬੁੱਧਵਾਰ ਤੱਕ, ਕੁੱਲ 145 ਮਰੀਜ਼ ਹਸਪਤਾਲ ਵਿੱਚ ਦਾਖਲ ਸਨ, ਅਤੇ ਉਨ੍ਹਾਂ ਵਿੱਚੋਂ 13 ਗੰਭੀਰ ਦੇਖਭਾਲ ਵਿੱਚ ਸਨ। ਇਸ ਸੰਬੰਧੀ ਫਰਿਜ਼ਨੋ ਦੇ ਇੱਕ ਚੋਟੀ ਦੇ ਡਾਕਟਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਉਮੀਦ ਕਰਦੇ ਹਨ ਕਿ ਕਾਉਂਟੀ ਵੱਧ ਰਹੇ ਮਾਮਲਿਆਂ ਕਰਕੇ ਅਗਲੇ ਹਫਤੇ ਹੋਰ ਪਾਬੰਦੀਆਂ ਵੱਲ ਜਾ ਸਕਦੀ ਹੈ। ਸਿਹਤ ਨਿਰਦੇਸ਼ਕ ਡਾ. ਰਾਇਸ ਵੋਹਰਾ ਨੇ ਕਿਹਾ ਕਿ ਅਸੀਂ ਜਾਮਨੀ ਰੰਗ ਦੇ ਟੀਅਰ ਵਿੱਚ ਜਾ ਸਕਦੇ ਹਾਂ। ਇਸ ਤੋਂ ਇਲਾਵਾ ਪੂਰੇ ਕੈਲੀਫੋਰਨੀਆ ਵਿਚ, ਬੁੱਧਵਾਰ ਨੂੰ ਕੁੱਲ 7,464 ਨਵੇਂ ਪੁਸ਼ਟੀ ਕੀਤੇ ਗਏ ਕੋਰੋਨਾ ਮਾਮਲੇ ਸਾਹਮਣੇ ਆਏ ਜਿਸ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਸੂਬੇ ਭਰ ਵਿਚ ਕੁੱਲ 9,84,682 ਸੰਕਰਮਣ ਹੋ ਗਏ ਹਨ ਜਦਕਿ ਬੁੱਧਵਾਰ ਨੂੰ ਰਾਜ ਵਿੱਚ ਕੋਰੋਨਾਂ ਮੌਤਾਂ ਦੀ ਗਿਣਤੀ 18,070 ਰਹੀ ਹੈ।

Lalita Mam

This news is Content Editor Lalita Mam