ਫਰਿਜ਼ਨੋ 'ਚ ਤੇਜ਼ ਰਫਤਾਰ ਕਾਰ ਨੇ ਠੋਕੇ ਕਈ ਵਾਹਨ, ਡਰਾਈਵਰ ਹੋਇਆ ਗੰਭੀਰ ਜ਼ਖਮੀ

10/24/2020 7:55:48 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੇਂਦਰੀ ਫਰਿਜ਼ਨੋ ਵਿਚ ਵੀਰਵਾਰ ਨੂੰ ਇਕ ਤੇਜ਼ ਰਫਤਾਰ ਕਾਰ ਨਾਲ ਕਈ ਹੋਰ ਗੱਡੀਆਂ ਨੂੰ ਟੱਕਰ ਮਾਰਨ ਦੀ ਘਟਨਾ ਵਾਪਰੀ ਹੈ। 

ਇਸ ਹਾਦਸੇ ਵਿਚ ਜ਼ਖਮੀ ਹੋਏ ਕਾਰ ਡਰਾਈਵਰ ਨੂੰ ਵੀਰਵਾਰ ਸਵੇਰੇ ਹਾਦਸੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ । ਇਸ ਡਰਾਈਵਰ ਦੀ ਪਛਾਣ ਸੀਨ ਹਿਲਮੈਨ (37 ) ਵਜੋਂ ਹੋਈ ਹੈ। ਇਹ ਐਕਸੀਡੈਂਟ ਸਵੇਰੇ 11 ਵਜੇ ਹੋਇਆ ਜਿੱਥੇ ਇਹ ਕਾਰ ਬਲੈਕਸਟੋਨ ਐਵੀਨਿਊ ਦੇ ਪੱਛਮ ਵੱਲ ਅਸ਼ਲਾਨ ਐਵੀਨਿਊ ਕੋਲ ਪਲਟ ਗਈ ਸੀ। 

ਇਹ ਤੇਜ਼ ਰਫਤਾਰ ਕਾਰ ਇਕ ਮਾਲੀ ਦੇ ਟ੍ਰੇਲਰ ਨੂੰ ਟੱਕਰ ਮਾਰਦੀ ਹੋਈ ਇਕ ਪਿਕਅਪ ਵਿਚ ਵੱਜੀ ਅਤੇ ਪਲਟਦੀ ਹੋਈ ਨੇ ਇਕ ਹੌਂਡਾ ਕਾਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਇਸ ਵਿਚ ਹਾਂਡਾ ਡਰਾਈਵਰ ਵੀ ਜ਼ਖਮੀ  ਹੋ ਗਿਆ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਹਿਲਮੈਨ ਦੀ ਬਾਂਹ 'ਤੇ ਕਾਫੀ ਸੱਟ ਲੱਗੀ ਸੀ। ਉਸ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ। ਪੁਲਸ ਅਧਿਕਾਰੀ ਮਾਈਕ ਸਾਲਸ ਨੇ ਜਾਣਕਾਰੀ ਦਿੱਤੀ ਕਿ ਹਿਲਮੈਨ ਉੱਤੇ ਹਿੱਟ ਐਂਡ ਰਨ ਅਤੇ ਕਿਸੇ ਪ੍ਰਭਾਵ ਅਧੀਨ ਗੱਡੀ ਚਲਾਉਣ ਦੇ ਦੋਸ਼ ਲਗਾਏ ਗਏ ਹਨ।

Lalita Mam

This news is Content Editor Lalita Mam