ਇੰਡੋਨੇਸ਼ੀਆ ''ਚ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫ੍ਰਾਂਸੀਸੀ ਨਾਗਰਿਕ ਨੂੰ ਮੌਤ ਦੀ ਸਜ਼ਾ

05/21/2019 1:55:24 AM

ਜਕਾਰਤਾ— ਇੰਡੋਨੇਸ਼ੀਆ 'ਚ ਇਕ ਫ੍ਰਾਂਸੀਸੀ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਮੌਤ ਦੀ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪ੍ਰੋਸੀਕਿਊਟਰ ਵਲੋਂ ਅਪੀਲ ਕੀਤੀ ਗਈ ਸੀ ਕਿ ਦੋਸ਼ੀ ਵਿਅਕਤੀ ਨੂੰ 20 ਸਾਲ ਦੀ ਸਜ਼ਾ ਦਿੱਤੀ ਜਾਵੇ।

ਫੈਲਿਕਸ ਡੋਰਫਿਨ (35) ਨੂੰ ਇੰਡੋਨੇਸ਼ੀਆ ਦੇ ਹਾਲੀਡੇਅ ਆਈਸਲੈਂਡ ਲੋਂਬੋਕ 'ਤੇ 3 ਕਿਲੋਗ੍ਰਾਮ ਨਸ਼ਾ ਸਪਲਾਈ ਕਰਨ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਨੂੰ ਸਤੰਬਰ ਮਹੀਨੇ ਆਈਸਲੈਂਡ ਦੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇੰਡੋਨੇਸ਼ੀਆ 'ਚ ਨਸ਼ਾ ਤਸਕਰੀ ਸਬੰਧੀ ਕਾਨੂੰਨ ਬਹੁਤ ਸਖਤ ਹਨ। ਕੁਝ ਮਾਮਲਿਆਂ 'ਚ ਮੌਤ ਦੀ ਸਜ਼ਾ ਆਮ ਹੈ।

ਡੋਰਫਿਨ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਨੇ ਸਜ਼ਾ ਦੇ ਖਿਲਾਫ ਅਪੀਲ ਦਾ ਮਨ ਬਣਾਇਆ ਹੈ। ਡੋਰਫਿਨ ਨੂੰ ਇਕ ਸੂਟਕੇਸ ਸਣੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ 'ਚ ਤਿੰਨ ਕਿਲੋਗ੍ਰਾਮ ਡਰੱਗ ਸੀ।

Baljit Singh

This news is Content Editor Baljit Singh