ਫ੍ਰਾਂਸੀਸੀ ਰਾਸ਼ਟਰਪਤੀ ਦਾ ਦਾਅਵਾ, ਮਾਰਿਆ ਗਿਆ ISIS ਮੁਖੀ ਅਬੂ-ਵਾਲਿਦ-ਅਲ-ਸਾਹਰਾਵੀ

09/16/2021 2:17:17 PM

ਬਮਾਕੋ (ਭਾਸ਼ਾ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਲਾਨ ਕੀਤਾ ਕਿ ਸਹਾਰਾ ਖੇਤਰ ਵਿਚ ਇਸਲਾਮਿਕ ਸਟੇਟ ਦਾ ਮੁਖੀ ਅਬੂ-ਵਾਲਿਦ-ਅਲ-ਸਾਹਰਾਵੀ ਬੁੱਧਵਾਰ ਦੇਰ ਰਾਤ ਮਾਰਿਆ ਗਿਆ। ਰਾਸ਼ਟਰਪਤੀ ਨੇ ਇਸ ਨੂੰ ਫਰਾਂਸ ਦੀ ਸੈਨਾ ਦੀ 'ਇਕ ਵੱਡੀ ਉਪਲਬਧੀ' ਕਰਾਰ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਸਾਹਰਾਵੀ ਨੂੰ 'ਫਰਾਂਸ ਦੇ ਬਲਾਂ ਨੇ ਢੇਰ ਕੀਤਾ' ਹੈ ਪਰ ਇਸ ਸੰਬੰਧ ਵਿਚ ਉਹਨਾਂ ਨੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਚੀਨ ਖ਼ਿਲਾਫ਼ ਇਕਜੁੱਟ ਹੋਏ US-UK ਅਤੇ Australia, ਡ੍ਰੈਗਨ ਨੇ ਕਹੀ ਇਹ ਗੱਲ

ਜ਼ਿਕਰਯੋਗ ਹੈ ਕਿ ਕੱਟੜ ਅੱਤਵਾਦੀ ਦੀ ਮੌਤ ਦੀਆਂ ਖ਼ਬਰਾਂ ਮਾਲੀ ਵਿਚ ਕਰੀਬ ਇਕ ਹਫ਼ਤੇ ਤੋਂ ਫੈਲ ਰਹੀਆਂ ਹਨ ਭਾਵੇਂਕਿ ਇਸ ਖੇਤਰ ਦੇ ਅਧਿਕਾਰੀਆਂ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਹ ਹਾਲੇ ਸਪਸ਼ੱਟ ਨਹੀਂ ਹੈ ਕਿ ਅਲ-ਸਾਹਰਾਵੀ ਕਿੱਥੇ ਮਾਰਿਆ ਗਿਆ। ਇਸਲਾਮਿਕ ਸਟੇਟ ਸਮੂਹ ਨੂੰ ਮਾਲੀ ਅਤੇ ਨਾਈਜ਼ਰ ਵਿਚਰਾਕ ਸਰਹੱਦ 'ਤੇ ਦਰਜਨਾਂ ਹਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਹਾਲੇ ਇਹ ਸਪਸ਼ੱਟ ਨਹੀਂ ਹੈ ਕਿ ਲਾਸ਼ ਦੀ ਸ਼ਿਨਾਖਤ ਕਿਵੇਂ ਕੀਤੀ ਗਈ। ਫਰਾਂਸ ਦੀ ਸੈਨਾ ਸਾਹੇਲ ਖੇਤਰ ਵਿਚ ਇਸਲਾਮੀ ਕੱਟੜਪੰਥੀਆਂ ਨਾਲ ਲੰਬੇ ਸਮੇਂ ਤੋਂ ਲੜ ਰਹੀ ਹੈ।

Vandana

This news is Content Editor Vandana