ਇਸਲਾਮ ਨੂੰ ਲੈ ਕੇ ਫਰਾਂਸ ਦੇ ਰਾਸ਼ਟਰਪਤੀ ਨੇ ਦਿੱਤਾ ਇਤਰਾਜ਼ਯੋਗ ਬਿਆਨ

10/02/2020 11:00:26 PM

ਪੈਰਿਸ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਇਸਲਾਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੈਕਰੋਨ ਨੇ ਇਸਲਾਮ ਨੂੰ ਇਕ ਅਜਿਹਾ ਧਰਮ ਦੱਸਿਆ ਹੈ ਜਿਸ ਕਾਰਨ ਅੱਜ ਪੂਰੀ ਦੁਨੀਆ ਵਿਚ ਸੰਕਟ ਹੈ। ਉਨ੍ਹਾਂ ਨੇ ਫਰਾਂਸ ਵਿਚ ਇਕ ਭਾਸ਼ਣ ਦਿੰਦੇ ਹੋਏ ਇਸਲਾਮਾਂ ਦੀ ਕੱਟੜਪੰਥ ਨਾਲ ਲੱੜਣ ਦੀ ਗੱਲ ਕਹੀ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਮੈਕਰੋਨ ਨੇ ਇਸਲਾਮ ਧਰਮ ਨੂੰ ਲੈ ਕੇ ਇਸ ਪ੍ਰਕਾਰ ਦੀ ਗੱਲ ਕਹੀ ਹੋਵੇ।

ਇਸ ਤੋਂ ਪਹਿਲਾਂ ਵੀ ਫਰਾਂਸ ਦੇ ਰਾਸ਼ਟਰਪਤੀ ਇਸਲਾਮ ਧਰਮ ਨੂੰ ਕੱਟੜਤਾ ਅਤੇ ਨਫਰਤ ਫੈਲਾਉਣ ਵਾਲਾ ਕਹਿ ਚੁੱਕੇ ਹਨ। ਦੱਸ ਦਈਏ ਕਿ ਫਰਾਂਸ ਦੀ ਕੁਲ ਆਬਾਦੀ ਵਿਚੋਂ ਕਰੀਬ 60-65 ਲੱਖ ਮੁਸਲਮਾਨ ਹਨ। ਇਸ ਸਾਲ ਕਰੀਬ 8 ਮਹੀਨੇ ਪਹਿਲਾਂ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਫਰਾਂਸ ਵਿਚ ਵਿਦੇਸ਼ੀ ਇਮਾਮਾਂ ਦੇ ਆਉਣ 'ਤੇ ਪਾਬੰਦੀ ਲਾ ਦਿੱਤੀ ਸੀ। ਉਸ ਵੇਲੇ ਰਾਸ਼ਟਰਪਤੀ ਮੈਕਰੋਨ ਨੇ ਕਿਹਾ ਸੀ ਕਿ ਸਰਕਾਰ ਨੇ ਇਹ ਫੈਸਲਾ ਕੱਟੜਪੰਥ ਅਤੇ ਵੱਖਵਾਦ ਰੋਕਣ ਲਈ ਕੀਤਾ ਹੈ।

ਉਨ੍ਹਾਂ ਦੇ ਆਖਣ ਦਾ ਮਤਲਬ ਸੀ ਕਿ ਫਰਾਂਸ ਵਿਚ ਜਿਹੜੇ ਇਮਾਮ ਮੌਜੂਦ ਹਨ ਉਨ੍ਹਾਂ ਨੂੰ ਸਥਾਨਕ ਭਾਸ਼ਾ ਮਤਲਬ ਫ੍ਰੈਂਚ ਸਿੱਖਣੀ ਲਾਜ਼ਮੀ ਹੋਵੇਗੀ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਆਖਿਆ ਸੀ ਕਿ ਫਰਾਂਸ ਵਿਚ ਰਹਿਣ ਵਾਲਿਆਂ ਨੂੰ ਕਾਨੂੰਨ ਦਾ ਸਖਤਾਈ ਨਾਲ ਪਾਲਣ ਕਰਨਾ ਹੋਵੇਗਾ। ਉਨ੍ਹਾਂ ਨੇ ਇਹ ਵੀ ਆਖਿਆ ਸੀ ਕਿ ਇਨ੍ਹਾਂ ਦੇ ਕਾਰਨ ਹੀ ਦੇਸ਼ ਵਿਚ ਕੱਟੜਪੰਥ ਅਤੇ ਵੱਖਵਾਦ ਦਾ ਖਤਰਾ ਹੈ। ਅਸੀਂ ਇਸਲਾਮਕ ਕੱਟੜਪੰਥ ਦੇ ਖਿਲਾਫ ਹਾਂ।

Khushdeep Jassi

This news is Content Editor Khushdeep Jassi