ਫ੍ਰਾਂਸੀਸੀ ਪੱਤਰਕਾਰ, ਅਡਾਨੀ ਖਨਨ ਪ੍ਰਾਜੈਕਟ ਦੇ ਵਿਰੋਧ ਦੀ ਵੀਡੀਓ ਬਣਾਉਣ ''ਤੇ ਗ੍ਰਿਫਤਾਰ

07/22/2019 9:21:59 PM

ਮੈਲਬਰਨ - ਆਸਟ੍ਰੇਲੀਆ 'ਚ ਅਡਾਨੀ ਦੇ ਮਾਲਿਕਾਨਾ ਹੱਕ ਵਾਲੀ ਵਿਵਾਦਤ ਕੋਲਾ ਖਦਾਨ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨ ਦੀ ਕਵਰੇਜ ਕਰ ਰਹੇ ਇਕ ਫ੍ਰਾਂਸੀਸੀ ਟੈਲੀਵੀਜ਼ਨ ਚੈਨਲ ਦੇ ਪੱਤਰਕਾਰਾਂ ਨੂੰ ਪੁਲਸ ਨੇ ਸੋਮਵਾਰ ਨੂੰ ਹਿਰਾਸਤ 'ਚ ਲਿਆ। ਉਨ੍ਹਾਂ 'ਤੇ ਗੈਰ-ਕਬਜ਼ਾ ਐਂਟਰੀ ਦੇ ਦੋਸ਼ ਲਾਏ ਗਏ।

ਉੱਤਰੀ ਕਵੀਨਸਲੈਂਡ ਦੇ ਕਾਰਮਾਇਲ ਕੋਲਾ ਖਦਾਨ 'ਚ ਖਨਨ ਲਈ ਅਡਾਨੀ ਨੂੰ ਜੂਨ 'ਚ ਮਨਜ਼ੂਰੀ ਮਿਲੀ ਸੀ। ਇਥੇ ਖਨਨ ਨੂੰ ਲੈ ਕੇ ਵਿਵਾਦ ਹੈ ਕਿਉਂਕਿ ਇਸ ਖਦਾਨ ਦੇ ਨੇੜੇ ਹੀ ਗ੍ਰੇਟ ਬੈਰੀਅਰ ਰੀਫ ਹੈ, ਜਿੱਥੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੂੰਗੇ ਦੀਆਂ ਪਹਾੜਾਂ ਹਨ। ਵਾਤਾਵਰਣਵਾਦੀ ਨੇ ਇਸ ਥਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਕਿ ਇਥੇ ਖਨਨ ਹੋਣ ਨਾਲ ਗਲੋਬਲ ਜਲਵਾਯੂ 'ਤੇ ਉਲਟ ਅਸਰ ਹੋਵੇਗਾ ਅਤੇ ਇਸ ਤੋਂ ਇਲਾਵਾ ਖਨਨ ਨਾਲ ਇਥੋਂ ਦੀ ਅਤੀਸੰਵੇਦਨਸ਼ੀਲ ਪ੍ਰਜਾਤੀਆਂ ਨੂੰ ਵੀ ਖਤਰਾ ਹੈ। ਫਰਾਂਸ ਦੇ ਰਾਸ਼ਟਰੀ ਟੀ. ਵੀ. ਪ੍ਰਸਾਰਣ ਕਰਤਾ ਫਰਾਂਸ-ਦੋ ਲਈ ਕੰਮ ਕਰਨ ਵਾਲੇ ਰਿਪੋਰਟਰ ਹਿਊਗੋ ਕਲੇਮੈਂਟ ਅਤੇ ਉਨ੍ਹਾਂ ਦੇ ਤਿੰਨ ਸਹਿਕਰਮੀਆਂ ਨੂੰ ਅਬੋਟ ਪੁਆਇੰਟ ਟਰਮੀਨਲ ਦੇ ਨੇੜੇ ਗ੍ਰਿ੍ਰਫਤਾਰ ਕੀਤਾ ਗਿਆ। ਇਸ ਦੌਰਾਨ ਉਹ ਵਿਰੋਧ ਪ੍ਰਦਰਸ਼ਨ ਦੀ ਵੀਡੀਓ ਬਣਾ ਰਹੇ ਸਨ।



ਪੱਤਰਕਾਰਾਂ ਦੇ ਨਾਲ ਹੀ ਉਥੇ ਪ੍ਰਦਰਸ਼ਨ ਕਰ ਰਹੇ ਤਿੰਨ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਬਾਅਦ 'ਚ ਪੱਤਰਕਾਰਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਜ਼ਮਾਨਤ ਦੇ ਨਾਲ ਹੀ ਪੱਤਰਕਾਰਾਂ 'ਤੇ ਕਾਰਮਾਇਲ ਕੋਲਾ ਖਦਾਨ ਤੋਂ 20 ਕਿਲੋਮੀਟਰ ਤੱਕ ਦੂਰ ਰਹਿਣ ਦੀ ਪਾਬੰਦੀ ਲਾਈ ਗਈ ਹੈ। ਇਸ 'ਤੇ ਪੱਤਰਕਾਰ ਕਲੇਮੈਂਟ ਦਾ ਆਖਣਾ ਹੈ ਕਿ ਉਹ ਗ੍ਰਿਫਤਾਰੀ ਤੋਂ ਹੈਰਾਨ ਹਨ। ਉਨ੍ਹਾਂ ਨੇ ਕਿਹਾ ਮੇਰੇ ਮੰਨਣਾ ਹੈ ਕਿ ਅਡਾਨੀ ਇਥੇ ਇਕ ਵੱਡੀ ਖਬਰ ਹੈ। ਇਹ ਗ੍ਰਿਫਤਾਰੀ ਅਜੀਬ ਹੈ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਕੋਲ ਕੁਝ ਲੁਕਾਉਣ ਲਈ ਹੈ, ਜੇਕਰ ਤੁਸੀਂ ਇਕ ਪੱਤਰਕਾਰ ਨੂੰ ਗ੍ਰਿਫਤਾਰ ਕਰਦੇ ਹੋ ਅਤੇ ਉਸ ਤੋਂ ਬਾਅਦ ਪੱਤਰਕਾਰ ਨੂੰ ਕਹਿੰਦੇ ਹਨ ਕਿ ਉਹ ਅਡਾਨੀ ਪ੍ਰਾਜੈਕਟ ਵਾਲੀ ਥਾਂ ਤੋਂ ਦੂਰ ਰਹਿਣ, ਇਥੇ ਕੀ ਹੋ ਰਿਹਾ ਹੈ। ਕਾਰਮਾਇਲ ਕੋਲਾ ਖਦਾਨ ਦੁਨੀਆ ਦੀ ਸਭ ਤੋਂ ਵੱਡੀ ਕੋਲਾ ਖਦਾਨ ਹੋਣ ਜਾ ਰਹੀ ਹੈ। ਇਥੇ ਸਾਲਾਨਾ 6 ਕਰੋੜ ਟਨ ਕੋਲਾ ਉਤਪਾਦਨ ਕੀਤਾ ਜਾਵੇਗਾ।

Khushdeep Jassi

This news is Content Editor Khushdeep Jassi