ਕੈਨੇਡਾ ਦੇ ਇਨ੍ਹਾਂ ਖੇਤਰਾਂ ਵਿਚ ਬਰਫੀਲਾ ਮੀਂਹ ਪੈਣ ਦੀ ਚਿਤਾਵਨੀ

03/26/2017 6:48:25 PM

ਓਟਾਵਾ— ਕੈਨੇਡਾ ਦੇ ਕਈ ਖੇਤਰਾਂ ਵਿਚ ਐਤਵਾਰ ਸਵੇਰ ਨੂੰ ਬਰਫੀਲਾ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਤਵਾਰ ਸਵੇਰ ਨੂੰ ਬਰਫੀਲਾ ਮੀਂਹ ਸ਼ੁਰੂ ਹੋਵੇਗਾ ਅਤੇ ਦੁਪਹਿਰ ਤੱਕ ਪਵੇਗਾ। ਦੁਪਹਿਰ ਤੋਂ ਬਾਅਦ ਤਾਪਮਾਨ ਵਿਚ ਥੋੜ੍ਹਾ ਵਾਧਾ ਦਰਜ ਕੀਤਾ ਜਾਵੇਗਾ। ਐਤਵਾਰ ਸ਼ਾਮ ਤੱਕ ਇਹ ਬਰਫੀਲਾ ਮੀਂਹ ਆਮ ਮੀਂਹ ਵਿਚ ਤਬਦੀਲ ਹੋ ਜਾਵੇਗਾ। 
ਇਨ੍ਹਾਂ ਖੇਤਰਾਂ ਵਿਚ ਨਜ਼ਰ ਆਏਗਾ ਚਿਤਾਵਨੀ ਦਾ ਅਸਰ—
1. ਬੈਰੀ-ਕੋਲਿੰਗਵੂਡ-ਹਿਲਸਡੇਲ
2. ਮਿਡਲੈਂਡ-ਕੋਲਡਵਾਟਰ-ਓਰ ਲੇਕ 
3. ਓਰੀਲਾ-ਲਗੂਨ ਸਿਟੀ-ਵਾਸ਼ਾਗੋ
4. ਇਨੀਸਫਿਲ- ਨਿਊ ਟੈਕੂਮਸੇਥ-ਅੰਗੁਸ
5. ਓਰੇਂਜਵਿਲੇ— ਗਰੈਂਡ ਵੈਲੀ- ਦੱਖਣੀ ਡਫੇਰੀਨ ਕਾਊਂਟੀ
6. ਸ਼ੇਲਬੌਰਨ- ਮੈਨਜ਼ਫੀਲਡ- ਉੱਤਰੀ ਡਫੇਰੀਨ ਕਾਊਂਟੀ
7. ਹਨੋਵਰ-ਡੁੰਡਾਲਕ-ਦੱਖਣੀ ਗਰੇਅ ਕਾਊਂਟੀ
8. ਨਿਊ ਮਾਰਕੀਟ-ਜਾਰਜੀਆ-ਉੱਤਰੀ ਯਾਰਕ ਖੇਤਰ
9. ਅਕਸਬ੍ਰਿਜ-ਬੀਵਰਟਨ-ਉੱਤਰੀ ਦੁਰਹਾਮ ਖੇਤਰ

Kulvinder Mahi

This news is News Editor Kulvinder Mahi