ਸੂ ਕੀ ਕੋਲੋਂ ''ਫ੍ਰੀਡਮ ਆਫ ਆਕਸਫੋਰਡ'' ਦਾ ਸਨਮਾਨ ਵਾਪਸ ਲਿਆ ਗਿਆ

11/29/2017 7:49:10 AM

ਲੰਡਨ, (ਭਾਸ਼ਾ)-ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਵੱਲੋਂ ਰੋਹਿੰਗਿਆ ਸ਼ਰਨਾਰਥੀ ਮੁੱਦੇ ਨਾਲ ਨਜਿੱਠਣ 'ਚ ਢਿੱਲਮੱਠ ਨੂੰ ਲੈ ਕੇ ਅਤੇ ਦੇਸ਼ 'ਚ ਹੋਈ ਹਿੰਸਾ ਪ੍ਰਤੀ ਅੱਖਾਂ ਬੰਦ ਕਰਨ ਲਈ ਉਨ੍ਹਾਂ ਕੋਲੋਂ 'ਫ੍ਰੀਡਮ ਆਫ ਆਕਸਫੋਰਡ' ਦਾ ਸਨਮਾਨ ਵਾਪਸ ਲੈ ਲਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਅੱਜ ਤੋਂ 20 ਸਾਲ ਪਹਿਲਾਂ ਦਿੱਤਾ ਗਿਆ ਸੀ। ਇਸ ਸਬੰਧੀ ਬਾਕਾਇਦਾ ਵੋਟਾਂ ਪਈਆਂ।