ਵੈਕਸੀਨ ਲਗਵਾਓ, ਮੁਫ਼ਤ ’ਚ ਬੀਅਰ ਲੈ ਜਾਓ, ਅਮਰੀਕੀ ਰਾਸ਼ਟਰਪਤੀ ਟੀਕਾ ਲਗਵਾਉਣ ਵਾਲਿਆਂ ਨੂੰ ਦੇਣਗੇ ਤੋਹਫ਼ਾ

06/03/2021 10:02:36 AM

ਵਾਸ਼ਿੰਗਟਨ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ਵਿਚ ਜਾਰੀ ਹੈ। ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਇਸ ਨਾਲ ਜਾਨ ਜਾ ਰਹੀ ਹੈ। ਇਸ ਦੇ ਬਾਵਜੂਦ ਲੋਕ ਵੈਕਸੀਨ ਲੈਣ ਤੋਂ ਪਰਹੇਜ ਕਰ ਰਹੇ ਹਨ। ਇਹੀ ਹਾਲ ਅਮਰੀਕਾ ਵਿਚ ਵੀ ਹੈ। ਹਾਲਾਂਕਿ ਹੁਣ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਵੈਕਸੀਨ ਲਗਵਾਉਣ ਦੇ ਬਦਲੇ ਲੋਕਾਂ ਨੂੰ ਮੁਫ਼ਤ ਬੀਅਰ ਦੇਵੇਗੀ। ਇਹ ਪਹਿਲ ਵ੍ਹਾਈਟ ਹਾਊਸ ਨੇ ਬੀਅਰ ਬਣਾਉਣ ਵਾਲੀ ਕੰਪਨੀ Anheuser-Busch ਨਾਲ ਮਿਲ ਕੇ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ: ਚੀਨ ’ਚ ਮਿਲੀ 3 ਬੱਚੇ ਪੈਦਾ ਕਰਨ ਦੀ ਇਜਾਜ਼ਤ, ਪਰ ਇਕ ਬੱਚਾ ਪਾਲਣ ’ਚ ਖ਼ਰਚ ਹੁੰਦੇ ਨੇ ਕਰੋੜਾਂ ਰੁਪਏ

ਰਾਸ਼ਟਰਪਤੀ ਜੋਅ ਬਾਈਡੇਨ ਨੇ ਦੇਸ਼ ਵਿਚ ‘ਮੰਥ ਆਫ ਐਕਸ਼ਨ’ ਦਾ ਐਲਾਨ ਕੀਤਾ ਹੈ। ਇਸ ਦਾ ਟੀਚਾ 4 ਜੁਲਾਈ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਨੂੰ ਟੀਕਾ ਲਗਵਾਉਣਾ ਹੈ। ਬਾਈਡੇਨ ਦੀ ਯੋਜਨਾ ਹੈ ਕਿ ਸੁਤੰਤਰਤਾ ਦਿਵਸ ਤੋਂ ਪਹਿਲਾਂ ਦੇਸ਼ ਦੀ 70 ਫ਼ੀਸਦੀ ਆਬਾਦੀ ਨੂੰ ਘੱਟ ਤੋਂ ਘੱਟ ਟੀਕੇ ਦੀ ਇਕ ਖ਼ੁਰਾਕ ਲੱਗ ਜਾਏ।

ਇਹ ਵੀ ਪੜ੍ਹੋ: ਕੋਵਿਡ-19 ਨਾਲ 10.8 ਕਰੋੜ ਕਾਮੇ ਗ਼ਰੀਬ ਹੋਏ, 2022 ’ਚ 20.5 ਕਰੋੜ ਹੋ ਸਕਦੇ ਹਨ ਬੇਰੁਜ਼ਗਾਰ: ਸੰਯੁਕਤ ਰਾਸ਼ਟਰ

ਹੁਣ ਤੱਕ ਅਮਰੀਕਾ ਦੀ 62.8 ਫ਼ੀਸਦੀ ਬਾਲਗ ਆਬਾਦੀ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖ਼ੁਰਾਕ ਮਿਲ ਗਈ ਹੈ। ਇਸ ਦੇ ਇਲਾਵਾ ਦੇਸ਼ ਵਿਚ 13.36 ਕਰੋੜ ਲੋਕ ਟੀਕੇ ਦੀਆਂ ਦੋਵੇਂ ਡੋਜ਼ ਲੈ ਚੁੱਕੇ ਹਨ। ਹਾਲਾਂਕਿ ਅਮਰੀਕਾ ਵਿਚ ਫਿਲਹਾਲ ਟੀਕਾਕਰਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਇਸ ਤੋਂ ਪਹਿਲਾਂ ਜਦੋਂ ਲਾਟਰੀ ਵਰਗੇ ਮੁਫ਼ਤ ਤੋਹਫ਼ਿਆਂ ਦੀ ਘੋਸ਼ਣਾ ਹੋਈ ਸੀ ਤਾਂ ਦੇਸ਼ ਵਿਚ ਹਰ ਦਿਨ ਔਸਤਨ 8 ਲੱਖ ਲੋਕ ਟੀਕਾ ਲਗਵਾ ਰਹੇ ਸਨ, ਜੋ ਕਿ ਹੁਣ ਘੱਟ ਕੇ ਪ੍ਰਤੀ ਦਿਨ 6 ਲੱਖ ’ਤੇ ਆ ਗਿਆ ਹੈ। 

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

Anheuser-Busch ਕੰਪਨੀ ਨੇ ਐਲਾਨ ਕੀਤਾ ਹੈ ਕਿ ਬਾਈਡੇਨ ਦੇ 70 ਫ਼ੀਸਦੀ ਲੋਕਾਂ ਨੂੰ ਟੀਕਾ ਦੇਣ ਦਾ ਟੀਚਾ ਪੂਰਾ ਹੋਣ ’ਤੇ ਉਹ 21 ਸਾਲ ਜਾਂ ਇਸ ਤੋਂ ਉਪਰ ਦੀ ਉਮਰ ਵਾਲਿਆਂ ਨੂੰ ਮੁਫ਼ਤ ਬੀਅਰ ਦੇਵੇਗੀ।

ਇਹ ਵੀ ਪੜ੍ਹੋ: WHO ਨੇ ਐਮਰਜੈਂਸੀ ਵਰਤੋਂ ਲਈ ਚੀਨ ਦੇ ਦੂਜੇ ਟੀਕੇ 'Sinovac' ਨੂੰ ਦਿੱਤੀ ਮਨਜ਼ੂਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry