ਮਾਸੂਮ ਜਾਨਵਰਾਂ ਨੂੰ ਤਸੀਹੇ ਦੇਣ ਵਾਲੇ ਘੁੰਮ ਰਹੇ ਹਨ ਆਜ਼ਾਦ: ਰਿਪੋਰਟ (ਤਸਵੀਰਾਂ)

11/13/2017 4:33:43 PM

ਸਿਡਨੀ (ਬਿਊਰੋ)— ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਸਾਲ 2012 ਮਗਰੋਂ ਆਸਟ੍ਰੇਲੀਆ ਵਿਚ 614 ਲੋਕਾਂ 'ਤੇ ਜਾਨਵਰਾਂ ਨੂੰ ਤਸੀਹੇ ਦੇਣ ਦੇ ਦੋਸ਼ ਲੱਗੇ ਸਨ। ਇਨ੍ਹਾਂ ਦੋਸ਼ੀ ਲੋਕਾਂ ਵਿਚੋਂ ਸਿਰਫ 27 ਨੂੰ ਹੀ ਸਜ਼ਾ ਦਿੱਤੀ ਗਈ। ਇਸ ਰਿਪੋਰਟ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਜਾਨਵਰਾਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਆਪਣੀ ਮੌਜ-ਮਸਤੀ ਲਈ ਤਸੀਹੇ ਦਿੱਤੇ। ਕਿਸੇ ਨੇ ਆਪਣੇ ਪਾਲਤੂ ਜਾਨਵਰ ਦਾ ਗਲਾ ਕੱਟ ਦਿੱਤਾ ਤਾਂ ਕਿਸੇ ਨੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ।
ਆਸਟ੍ਰੇਲੀਆ ਦੀ ਪਸ਼ੂ ਭਲਾਈ ਸੰਸਥਾ RSPCA ਦੇ ਅਫਸਰ ਐਂਡਰਿਊ ਕਲੇਚਰਸ ਨੇ ਦੱਸਿਆ ਕਿ ਜਾਨਵਰਾਂ ਨਾਲ ਕੀਤੀ ਜਾਣ ਵਾਲੀ ਬੇਰਹਿਮੀ ਦੇ ਸਿਰਫ ਇਕ ਫੀਸਦੀ ਮਾਮਲੇ ਹੀ ਅਦਾਲਤ ਤੱਕ ਪਹੁੰਚ ਪਾਉਂਦੇ ਹਨ। ਇਕ ਮਾਮਲੇ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਗੌਲਬਰਨ ਵਿਚ ਰਹਿਣ ਵਾਲੇ ਪੀਟਰ ਰਿਅਰਡਨ ਵੱਲੋਂ ਪਾਲੀਆਂ ਭੇਡਾਂ ਵਿਚੋਂ ਕਈ ਭੇਡਾਂ ਬੁਰੇ ਹਾਲ ਵਿਚ ਪਾਈਆਂ ਗਈਆਂ। ਇਨ੍ਹਾਂ ਵਿਚੋਂ ਕਈ ਭੇਡਾਂ ਦੀ ਸਕਿਨ ਨਿਕਲੀ ਹੋਈ ਸੀ ਤਾਂ ਕੁਝ ਦੀਆਂ ਅੱਖਾਂ ਕੱਢੀਆਂ ਗਈਆਂ ਸਨ। ਇਸ ਦੋਸ਼ ਵਿਚ ਪੀਟਰ ਨੂੰ ਸਿਰਫ 12 ਮਹੀਨੇ ਦੀ ਸਜ਼ਾ ਦਿੱਤੀ ਗਈ।