ਕੋਰੋਨਾ ਦੇ ਬਾਵਜੂਦ PSL ਮੈਚ ਕਰਾਉਣਾ ਚਾਹੁੰਦਾ ਹੈ ਫ੍ਰੈਂਚਾਈਜ਼ੀ ਮਾਲਕ, ਭੜਕਿਆ ਅਖਤਰ

03/19/2020 2:35:36 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਮੌਤ ਦਾ ਸਿਲਸਿਲਾ ਘਟਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦਾ ਅਸਰ ਖੇਡ ਜਗਤ 'ਤੇ ਵੀ ਪਿਆ ਹੈ, ਜਿਸ ਕਾਰਨ ਜ਼ਿਆਦਾਤਰ ਦੇਸ਼ਾਂ ਨੇ ਖੇਡ ਟੂਰਨਾਮੈਂਟ ਮੁਲਤਵੀ ਜਾਂ ਰੱਦ ਕਰ ਦਿੱਤੇ ਹਨ। ਭਾਰਤ-ਦੱਖਣੀ ਅਫਰੀਕਾ ਸੀਰੀਜ਼ ਸਣੇ ਆਸਟਰੇਲੀਆ-ਨਿਊਜ਼ੀਲੈਂਡ ਆਈ. ਪੀ. ਐੱਲ. ਅਤੇ ਪੀ. ਐੱਸ. ਐੱਲ. ਵਰਗੇ ਟੂਰਨਾਮੈਂਟ ਮੁਲਤਵੀ ਹੋ ਚੁੱਕੇ ਹਨ। ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.)2020 ਦੇ ਮੁਲਤਵੀ ਹੋਣ ਕਾਰਨ ਪੇਸ਼ਾਵਰ ਜਾਲਮੀ ਫ੍ਰੈਂਚਾਈਜ਼ੀ ਦੇ ਮਾਲਕ ਜਾਵੇਦ ਅਫਰੀਦੀ ਕਾਫੀ ਨਰਾਜ਼ ਹਨ। ਉਸ ਦੀ ਇਸ ਨਾਰਾਜ਼ਗੀ 'ਤੇ ਪਾਕਿ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਉਸ ਨੂੰ ਲੰਮੇ ਹੱਥੀ ਲਿਆ ਹੈ।

PunjabKesari

ਮੀਡੀਆ ਨਾਲ ਗੱਲਬਾਤ ਦੌਰਾਨ ਅਖਤਰ ਨੇ ਕਿਹਾ ਕਿ ਪੀ. ਐੱਸ. ਐੱਲ. ਦੀ ਟੀਮ ਮਾਲਕ ਕੋਰੋਨਾ ਵਾਇਰਸ ਨਾਲ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਮੈਚ ਕਰਾਉਣਾ ਚਾਹੁੰਦਾ ਹੈ। ਜ਼ਰਾ ਸੋਚ ਕੇ ਦੇਖੋ ਜੇਕਰ ਇਹ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਸਟੇਡੀਅਮ ਵਿਚ ਬੈਠੇ ਲੋਕਾਂ ਨੂੰ ਹੋ ਜਾਂਦਾ ਹੈ। ਭਾਂਵੇਹੀ ਇਹ ਕਰਾਚੀ ਹੋਵੇ ਜਾਂ ਲਾਹੌਰ। ਮੇਰੀ ਨਜ਼ਰ ਵਿਚ ਜੇਕਰ ਅੱਗੇ ਦੇ ਮੈਚ ਕਰਾਏ ਜਾਂਦੇ ਤਾਂ ਇਹ ਪੀ. ਸੀ. ਬੀ. ਦੀ ਸ ਭ ਤੋਂ ਵੱਡੀ ਗਲਤੀ ਹੁੰਦੀ। ਪੀ. ਸੀ. ਬੀ. ਨੇ ਪਹਿਲਾਂ ਹੀ ਲੀਗ ਨੂੰ ਮੁਲਤਵੀ ਕਰਨ ਵਿਚ 6 ਦਿਨਾਂ ਦੀ ਦੇਰੀ ਕਰ ਦਿੱਤੀ ਹੈ। ਲੋਕਾਂ ਨੇ ਜਾਨ ਨੂੰ ਖਤਰੇ ਵਿਚ ਪਾਉਣਾ ਇਕ ਸਹੀ ਫੈਸਲਾ ਨਹੀਂ ਹੋ ਸਕਦਾ।

PunjabKesari

ਦੱਸ ਦਈਏ ਕਿ ਇਸ ਖਤਰਾਨਕ ਵਾਇਰਸ ਨਾਲ ਵਿਸ਼ਵ ਭਰ ਵਿਚ ਕਰੀਬ 2 ਲੱਖ ਤੋਂ ਵੱਧ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ ਕਰੀਬ 8000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ ਕਰੀਬ 150 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 3 ਦੀ ਮੌਤ ਹੋ ਚੁੱਕੀ ਹੈ।


Ranjit

Content Editor

Related News