ਕੋਰੋਨਾ ਕਾਰਨ ਲਾਗੂ ਲਾਕਡਾਊਨ ''ਚ ਢਿੱਲ ਦੇਣਾ ਸ਼ੁਰੂ ਕਰੇਗਾ ਫਰਾਂਸ

05/08/2020 2:05:23 AM

ਪੈਰਿਸ - ਗਲੋਬਲ ਮਹਾਮਾਰੀ ਕੋਰੋਨਾਵਾਇਰਸ ਕਾਰਨ ਲਾਗੂ ਲਾਕਡਾਊਨ ਵਿਚ ਫਰਾਂਸ 11 ਮਈ ਤੋਂ ਢਿੱਲ ਦੇਣਾ ਸ਼ੁਰੂ ਕਰੇਗਾ। ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰ ਫਿਲੀਪ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀ. ਐਮ. ਫਿਲੀਪ ਨੇ ਆਖਿਆ ਕਿ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵਿਚ ਅੱਜ ਸਵੇਰੇ ਕੋਰੋਨਾਵਾਇਰਸ ਦੇ ਖਤਰੇ ਕਾਰਨ ਲਾਗੂ ਪਾਬੰਦੀਆਂ ਵਿਚ 11 ਮਈ ਤੋਂ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਇਸ ਲੜਾਈ ਖਿਲਾਫ ਇਹ ਨਵਾਂ ਪੜਾਅ ਹੋਵੇਗਾ ਅਤੇ ਇਹ ਫਰਾਂਸ ਦੇ ਲੋਕਾਂ ਲਈ ਚੰਗੀ ਖਬਰ ਹੈ।

ਪ੍ਰਧਾਨ ਮੰਤਰੀ ਮੁਤਾਬਕ ਦੇਸ਼ ਵਿਚ ਜਾਰੀ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦਿੱਤੀ ਜਾਵੇਗੀ ਅਤੇ ਇਸ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਕਈ ਹਫਤੇ ਲੱਗਣਗੇ। ਫਰਾਂਸ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਚੋਟੀ ਦੇ 10 ਦੇਸ਼ਾਂ ਦੀ ਲਿਸਟ ਵਿਚ ਸ਼ਾਮਲ ਹੈ। ਫਰਾਂਸ ਵਿਚ ਇਸ ਮਹਾਮਾਰੀ ਦੇ ਪ੍ਰਕੋਪ ਨਾਲ ਹੁਣ ਤੱਕ 26 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 1,70,000 ਲੋਕ ਪ੍ਰਭਾਵਿਤ ਪਾਏ ਗਏ ਹਨ। ਫਰਾਂਸ ਨੇ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ 17 ਮਾਰਚ ਨੂੰ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਸੀ ਅਤੇ ਲੋਕਾਂ ਦੀ ਆਵਾਜਾਈ ਸਮੇਤ ਵਪਾਰਕ ਗਤੀਵਿਧੀਆਂ 'ਤੇ ਰੋਕ ਲਾ ਦਿੱਤੀ ਸੀ।

Khushdeep Jassi

This news is Content Editor Khushdeep Jassi