ਫਰਾਂਸ 'ਚ ਪਹਿਲੇ ਸਿੱਖ ਡਿਪਟੀ ਮੇਅਰ ਬਣੇ ਰਣਜੀਤ ਸਿੰਘ

07/07/2020 1:16:45 PM

ਪੈਰਿਸ (ਬਿਊਰੋ): ਫਰਾਂਸ ਦੇ ਇਤਿਹਾਸ ਵਿਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਮਿਊਂਸਿਪੈਲਿਟੀ ਦੀਆਂ ਚੋਣਾਂ ਵਿੱਚ ਡਿਪਟੀ ਮੇਅਰ ਚੁਣਿਆ ਗਿਆ ਹੈ। ਬੋਬੀਨੀ ਸ਼ਹਿਰ ਤੋਂ ਚੋਣ ਜਿੱਤਿਆ ਨੌਜਵਾਨ ਰਣਜੀਤ ਸਿੰਘ ਗੁਰਾਇਆ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੇਖਾ ਨਾਲ ਸਬੰਧ ਰੱਖਦਾ ਹੈ।ਉਹ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਯੂਰਪ ਪ੍ਰਧਾਨ ਭਾਈਚੈਨ ਸਿੰਘ ਦੇ ਪੁੱਤਰ ਹਨ।

ਇਹ ਸਿੱਖ ਭਾਈਚਾਰੇ ਲਈ ਬਹੁਤ ਹੀ ਮਾਣਯੋਗ ਉਪਲਬਧੀ ਹੈ ਕਿ ਜਿੱਥੇ ਸਕੂਲਾਂ ਅਤੇ ਕਾਲਜਾਂ ਵਿਚ ਪੱਗ 'ਤੇ ਪਾਬੰਦੀ ਲਗਾਈ ਜਾਂਦੀ ਹੈ ਉੱਥੇ ਦਸਤਾਰਧਾਰੀ ਨੌਜਵਾਨ ਸਿੱਖ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗੁਰਾਇਆ ਨੂੰ 2004 ਵਿੱਚ ਸਿੱਖ ਹੋਣ ਕਾਰਨ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਪਰ ਅੱਜ ਲੋਕਾਂ ਦੇ ਪਿਆਰ ਦੀ ਬਦੌਲਤ ਉਹ ਇਸ ਅਹੁਦੇ ਤੱਕ ਪਹੁੰਚਿਆ ਹੈ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਸਭ ਤੋਂ ਲੰਬੀ ਉਮਰ ਵਾਲੇ ਜੁੜਵਾਂ ਭਰਾਵਾਂ ਦਾ ਦੇਹਾਂਤ

ਰਣਜੀਤ ਸਿੰਘ ਨੇ ਸੋਬਨ ਯੂਨੀਵਰਸਿਟੀ ਤੋਂ ਕਾਨੂੰਨ ਵਿਸ਼ੇ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਉਹ 'ਸਿਖਜ਼ ਆਫ ਫਰਾਂਸ' ਸੰਸਥਾ ਦਾ ਪ੍ਰਧਾਨ ਹੈ । ਇਸ ਮੌਕੇ ਰਣਜੀਤ ਸਿੰਘ ਨੇ ਮੇਅਰ ਅਬਦੁਲ ਸੈਦੀ ਅਤੇ ਚੋਣਾਂ ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਲੋਕਾਂ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਗਈ।

Vandana

This news is Content Editor Vandana