ਫਰਾਂਸ ਨੇ ਰੂਸ ਦੇ ਹਮਲੇ ਦਾ ਵਿਰੋਧ ਕਰਨ ਵਾਲੀ ਪ੍ਰਦਰਸ਼ਨਕਾਰੀ ਨੂੰ ਸ਼ਰਨ ਦੇਣ ਦੀ ਕੀਤੀ ਪੇਸ਼ਕਸ਼

03/16/2022 1:32:15 AM

ਪੈਰਿਸ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਫਰਾਂਸ ਨੇ ਯੁੱਧ-ਵਿਰੋਧੀ ਕਾਰਕੁਨਾਂ ਨੂੰ ਫ੍ਰਾਂਸੀਸੀ ਰਾਸ਼ਟਰਪਤੀ ਰਾਹੀਂ ਸੁਰੱਖਿਆ ਅਤੇ ਸ਼ਰਨ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ ਜਿਸ ਨੇ ਯੂਕ੍ਰੇਨ 'ਚ ਯੁੱਧ ਦਾ ਵਿਰੋਧ ਕਰਦੇ ਹੋਏ ਇਕ ਪੋਸਟਰ ਲੈ ਕੇ ਰੂਸ ਦੇ ਸਰਕਾਰੀ ਟੈਲੀਵਿਜ਼ਨ 'ਤੇ ਇਕ ਸਮਾਚਾਰ ਪ੍ਰੋਗਰਾਮ 'ਚ ਵਿਘਨ ਪਾਇਆ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਮਾਰੀਊਪੋਲ ਤੋਂ ਨਾਗਰਿਕਾਂ ਨੂੰ ਕੱਢੇ ਜਾਣ ਦੀ ਮੁਹਿੰਮ ਜਾਰੀ

ਰਾਜਨੀਤਿਕ ਗ੍ਰਿਫ਼ਤਾਰੀ 'ਤੇ ਨਜ਼ਰ ਰੱਖਣ ਵਾਲੇ ਇਕ ਸੁਤੰਤਰ ਮਨੁੱਖੀ ਅਧਿਕਾਰ ਸਮੂਹ ਨੇ ਮਹਿਲਾ ਪ੍ਰਦਰਸ਼ਨਕਾਰੀ ਦੀ ਪੱਛਾਣ ਮਰੀਨਾ ਓਵਸਯਾਨੀਕੋਵਾ ਦੇ ਰੂਪ 'ਚ ਕੀਤੀ ਹੈ। ਸਮੂਹ, ਓਵੀਡੀ-ਇਨਫੋ ਨੇ ਆਪਣੀ ਵੈੱਬਸਾਈਟ 'ਤੇ ਪੋਸਟ ਕੀਤਾ ਕਿ ਓਵਸਯਾਨੀਕੋਵਾ ਨੂੰ ਪੁਲਸ ਹਿਰਾਸਤ 'ਚ ਲੈ ਲਿਆ ਗਿਆ। ਮਹਿਲਾ ਨੇ ਖੁਦ ਨੂੰ ਟੈਲੀਵਿਜ਼ਨ ਸੰਸਥਾ ਦੀ ਕਰਮਚਾਰੀ ਦੱਸਿਆ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਪਤਾ ਹੈ ਕਿ ਉਹ ਨਾਟੋ 'ਚ ਸ਼ਾਮਲ ਨਹੀਂ ਹੋ ਸਕਦਾ : ਜ਼ੇਲੇਂਸਕੀ

ਮੈਕਰੋਨ ਨੇ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ ਅਗਲੇ ਫੋਨ ਕਾਲ 'ਚ ਸਿੱਧੇ ਅਤੇ ਬਹੁਤ ਠੋਸ ਤਰੀਕੇ ਨਾਲ ਇਸ ਹੱਲ ਦਾ ਪ੍ਰਸਤਾਵ ਦੇਣਗੇ। ਉਨ੍ਹਾਂ ਪੱਤਰਕਾਰਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਨਿੰਦਾ ਕੀਤੀ ਅਤੇ ਉਮੀਦ ਕੀਤੀ ਕਿ ਉਹ ਓਵਸਯਾਨੀਕੋਵਾ ਦੀ ਸਥਿਤੀ ਨੂੰ 'ਜਿੰਨੀ ਜਲਦ ਹੋ ਸਕੇ' ਸਪੱਸ਼ਟ ਕੀਤਾ ਜਾਵੇ।

ਇਹ ਵੀ ਪੜ੍ਹੋ : ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਯੂਕ੍ਰੇਨ 'ਤੇ ਰੂਸੀ ਫੌਜੀ ਹਮਲੇ ਦੀ ਨਿੰਦਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar