ਨੋਟਰੇ ਡੈਮ ਕੈਥੇਡ੍ਰਲ ਦੀ ਮੁੜ ਉਸਾਰੀ ਲਈ ਚੰਦਾ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ

04/16/2019 1:32:58 PM

ਪੈਰਿਸ (ਭਾਸ਼ਾ)— 'ਫ੍ਰੈਂਚ ਹੈਰੀਟੇਜ ਫਾਊਂਡੇਸ਼ਨ' ਨੇ ਪੈਰਿਸ ਦੀ ਭਿਆਨਕ ਅੱਗ ਦੀ ਚਪੇਟ ਵਿਚ ਆਏ 850 ਸਾਲ ਪੁਰਾਣੀ ਇਤਿਹਾਸਿਕ ਨੋਟਰੇ ਡੈਮ ਕੈਥੇਡ੍ਰਲ ਦੀ ਮੁੜ ਉਸਾਰੀ ਲਈ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪੈਰਿਸ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਸਥਲ ਨੋਟਰੇ ਡੈਮ ਕੈਥੇਡ੍ਰਲ ਵਿਚ ਸਥਾਨਕ ਸਮੇਂ ਮੁਤਾਬਕ 6:50 'ਤੇ ਅੱਗ ਲੱਗ ਗਈ ਸੀ। ਅੱਗ ਨੇ ਤੁਰੰਤ ਭਿਆਨਕ ਰੂਪ ਧਾਰ ਲਿਆ। ਇਮਾਰਤ ਦੀ ਮੀਨਾਰ ਅਤੇ ਛੱਤ ਸਮੇਤ ਵੱਡਾ ਹਿੱਸਾ ਅੱਗ ਵਿਚ ਨਸ਼ਟ ਹੋ ਗਿਆ। 

ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸ ਨੂੰ ਦੁੱਖਦਾਈ ਘਟਨਾ ਦੱਸਦਿਆਂ ਚਰਚ ਦੀ ਮੁੜ ਉਸਾਰੀ ਦਾ ਵਾਅਦਾ ਕੀਤਾ। ਹੈਰੀਟੇਜ ਫਾਊਂਡੇਸ਼ਨ ਦੀ ਵੈਬਸਾਈਟ 'ਤੇ ਕੈਥੇਡ੍ਰਲ ਦੀ ਮੁੜ ਉਸਾਰੀ ਲਈ ਇੰਟਰਨੈੱਟ ਖਪਤਕਾਰਾਂ ਨੂੰ 50, 100, 200 ਅਤੇ 500 ਯੂਰੋ ਜਾਂ ਆਪਣੀ ਜੇਬ ਮੁਤਾਬਕ ਇਕ ਵਾਰ ਦਾਨ ਦੇਣ ਲਈ ਸੱਦਾ ਦਿੱਤਾ ਹੈ। ਇਸ ਦੇ ਇਲਾਵਾ ਉਨ੍ਹਾਂ ਨੂੰ 10, 20, 50 ਜਾਂ 100 ਯੂਰੋ ਦਾ ਮਹੀਨਾਵਾਰ ਦਾਨ ਦਾ ਵਿਕਲਪ ਵੀ ਦਿੱਤਾ ਹੈ।

Vandana

This news is Content Editor Vandana