ਫਰਾਂਸ ਨੇ ਕੋਵਿਡ-19 ''ਤੇ ਦਰਜ ਕੀਤੀ ਪਹਿਲੀ ਜਿੱਤ, ਰਾਸ਼ਟਰਪਤੀ ਨੇ ਕੀਤੇ ਇਹ ਐਲਾਨ

06/15/2020 6:19:20 PM

ਪੈਰਿਸ (ਬਿਊਰੋ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕੋਰੋਨਾਵਾਇਰਸ 'ਤੇ ਪਹਿਲੀ ਜਿੱਤ ਸਬੰਧੀ ਇਕ ਐਲਾਨ ਕੀਤਾ ਹੈ। ਰਾਸ਼ਟਰਪਤੀ ਮੈਕਰੋਂ ਨੇ ਐਤਵਾਰ ਨੂੰ ਕਿਹਾ ਕਿ ਫਰਾਂਸ ਨੇ ਕੋਰੋਨਾਵਾਇਰਸ ਦੇ ਵਿਰੁੱਧ ਲੜਾਈ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਕੋਰੋਨਾ 'ਤੇ ਜਿੱਤ ਹਾਸਲ ਨਹੀਂ ਕਰ ਸਕੇ ਹਾਂ ਪਰ ਸੋਮਵਾਰ ਤੋਂ ਪੈਰਿਸ ਸਮੇਤ ਮੇਨਲੈਂਡ ਫ੍ਰਾਂਸ ਗ੍ਰੀਨ ਜ਼ੋਨ ਦੇ ਅੰਦਰ ਆਉਣਗੇ। ਇਸ ਦੇ ਅੰਤਰਗਤ ਪੈਰਿਸ ਵਿਚ ਕੈਫੇ ਅਤੇ ਰੈਸਟੋਰੈਂਟ ਪੂਰੀ ਤਰੀਕੇ ਨਾਲ ਸ਼ੁਰੂ ਹੋ ਜਾਣਗੇ ਅਤੇ ਅਗਲੇ ਹਫਤੇ ਤੋਂ ਸਕੂਲ-ਕਾਲਜ ਵਿਚ ਬੱਚੇ ਜਾ ਸਕਣਗੇ। ਇਸ ਦੇ ਇਲਾਵਾ ਯੂਰਪ ਵਿਚ ਟ੍ਰੈਵਲ ਦੀ ਵੀ ਇਜਾਜ਼ਤ ਹੋਵੇਗੀ। 

ਮੈਕਰੋਂ ਨੇ ਜੋਸ਼ ਨਾਲ ਕੀਤਾ ਐਲਾਨ
ਇਸ ਐਲਾਨ ਦਾ ਸਾਫ ਮਤਲਬ ਹੈ ਕਿ ਕੋਰੋਨਾਵਾਇਰਸ ਤਾਲਾਬੰਦੀ ਦੇ ਬਾਅਦ ਫਰਾਂਸ ਹੁਣ ਖੁੱਲ੍ਹਣ ਲਈ ਤਿਆਰ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕੋਰੋਨਾਵਾਇਰਸ ਵਿਰੁੱਧ ਪਹਿਲੀ ਜਿੱਤ ਦਾ ਐਲਾਨ ਕਰ ਦਿੱਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਸੋਮਵਾਰ ਤੋਂ ਕਾਰੋਬਾਰ ਖੁੱਲ੍ਹਣ ਲੱਗਣਗੇ। ਮੈਕਰੋਂ ਨੇ ਐਤਵਾਰ ਰਾਤ ਇਕ ਟੀਵੀ ਸੰਦੇਸ਼ ਵਿਚ ਕਾਫੀ ਜੋਸ਼ ਦੇ ਨਾਲ ਐਲਾਨ ਕੀਤਾ ਕਿ ਸਾਰੇ ਬਾਰ, ਰੈਸਟੋਰੈਂਟ ਅਤੇ ਕੈਫੇ ਤੋਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਇਕ ਹਫਤੇ ਦੇ ਅੰਦਰ ਸਕੂਲ, ਕਾਲਜ ਅਤੇ ਨਰਸਰੀ ਵਿਚ ਬੱਚੇ ਮੁੜ ਜਾਣ ਲੱਗਣਗੇ।

ਸਮਾਜਿਕ ਦੂਰੀ ਦੀ ਕਰਨੀ ਹੋਵੇਗੀ ਪਾਲਣਾ
ਮੈਕਰੋਂ ਨੇ ਆਪਣੇ ਸੰਦੇਸ਼ ਵਿਚ ਕਿਹਾ,''ਕੱਲ੍ਹ ਤੋਂ ਅਸੀਂ ਆਫਤ ਦੇ ਪਹਿਲੇ ਐਕਟ ਦਾ ਸਫਾ ਪਲਟ ਸਕਾਂਗੇ। ਕੱਲ੍ਹ ਤੋਂ ਮਯੋਟੀ ਅਤੇ ਗੁਯਾਨਾ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਨੂੰ ਗ੍ਰੀਨ ਜ਼ੋਨ ਕਿਹਾ ਜਾ ਸਕੇਗਾ।'' ਮੈਕਰੋਂ ਨੇ ਐਲਾਨ ਕੀਤਾ ਕਿ ਪੈਰਿਸ ਵਿਚ ਸਾਰੇ ਕੈਫੇ ਅਤੇ ਰੈਸਟੋਰੈਂਟ ਖੁੱਲ੍ਹ ਸਕਣਗੇ ਪਰ ਹਾਲੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਜਨਤਕ ਟਰਾਂਸਪੋਰਟ 'ਤੇ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ।ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਸੋਮਵਾਰ ਤੋਂ ਯੂਰਪੀਅਨ ਦੇਸ਼ਾਂ ਵਿਚਾਲੇ ਟ੍ਰੈਵਲ ਦੀ ਵੀ ਇਜਾਜ਼ਤ ਹੋਵੇਗੀ।ਇਸ ਦੇ ਬਾਅਦ 1 ਜੁਲਾਈ ਤੋਂ ਯੂਰਪ ਦੇ ਬਾਹਰ ਅਜਿਹੀਆਂ ਥਾਵਾਂ 'ਤੇ ਜਾਣ ਦੀ ਇਜਾਜ਼ਤ ਹੋਵੇਗੀ ਜਿੱਥੇ ਮਹਾਮਾਰੀ 'ਤੇ ਕਾਬੂ ਪਾ ਲਿਆ ਗਿਆ ਹੋਵੇ।

22 ਜੂਨ ਤੋਂ ਖੁੱਲ੍ਹਣਗੇ ਸਕੂਲ
ਸਿੱਖਿਆ ਪ੍ਰਣਾਲੀ ਨੂੰ ਲੈ ਕੇ ਮੈਕਰੋਂ ਨੇ ਕਿਹਾ ਕਿ ਸਕੂਲ, ਕਾਲਜ ਅਤੇ ਨਰਸੀ 22 ਜੂਨ ਤੋਂ ਖੁੱਲ੍ਹ ਜਾਣਗੇ। ਇਸ ਦੇ ਬਾਅਦ ਇੱਥੇ ਹਾਜ਼ਰੀ ਦੇ ਸਧਾਰਨ ਨਿਯਮ ਲਾਗੂ ਹੋਣਗੇ। ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਣ ਤੋਂ ਬਚਣ। ਇਸ ਲਈ ਅਜਿਹੇ ਪ੍ਰੋਗਰਾਮਾਂ 'ਤੇ ਵੀ ਨਜ਼ਰ ਰੱਖੀ ਜਾਵੇਗੀ। ਉੱਤੇ 28 ਜੂਨ ਨੂੰ ਹੋਣ ਵਾਲੀਆਂ ਮਿਊਨਸੀਪਲ ਚੋਣਾਂ ਵੀ ਪਹਿਲਾਂ ਤੋਂ ਤੈਅ ਅਨੁਸੂਚੀ ਮੁਤਾਬਕ ਹੋਣਗੀਆਂ।

ਜ਼ਿਕਰਯੋਗ ਹੈ ਕਿ ਫਰਾਂਸ ਨੇ ਇਕ ਮਹੀਨੇ ਪਹਿਲਾਂ 8 ਹਫਤੇ ਦੀ ਤਾਲਾਬੰਦੀ ਖਤਮ ਕੀਤੀ ਸੀ। ਇਸ ਦੇ ਬਾਅਤ ਤੋਂ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਬੜਤ ਨਹੀਂ ਦੇਖੀ ਗਈ ਹੈ ਅਤੇ ਜੀਵਨ ਪਟਰੀ 'ਤੇ ਪਰਤਣ ਲੱਗਾ ਹੈ। ਮੈਕਰੋਂ ਨੇ ਕਿਹਾ ਕਿ ਹੁਣ ਲੋਕ ਇਕੱਠੇ ਰਹਿ ਸਕਣਗੇ ਅਤੇ ਕੰਮ ਕਰ ਸਕਣਗੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਵਾਇਰਸ ਚਲਾ ਗਿਆ ਹੈ। ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਉਹਨਾਂ ਨੇ ਕਿਹਾ ਕਿ ਵਾਇਰਸ ਨਾਲ ਜੰਗ ਖਤਮ ਨਹੀਂ ਹੋਈ ਹੈ ਪਰ ਪਹਿਲੀ ਜਿੱਤ ਹਾਸਲ ਕਰ ਲਈ ਗਈ ਹੈ, ਜਿਸ ਦੇ ਲਈ ਉਹ ਬਹੁਤ ਖੁਸ਼ ਹਨ।


Vandana

Content Editor

Related News