ਫਰਾਂਸ ਨੇ ਬਣਾਈ SeaBubble taxi, ਇੰਝ ਕਰੇਗੀ ਕੰਮ (ਵੀਡੀਓ)

05/25/2018 11:45:57 PM

ਪੈਰਿਸ—ਫਰਾਂਸ 'ਚ ਟਰੈਫਿਕ ਜਾਮ ਤੋਂ ਛੁਟਕਾਰ ਪਾਉਣ ਲਈ ਇਕ ਅਨੌਖੀ ਅਤੇ ਦਿਲਚਸਪੀ ਖੋਜ ਕੀਤੀ ਗਈ ਹੈ। ਕਲੀਨ ਵਾਟਰ ਟਰਾਂਸਪੋਰਟ ਦੀ ਇਸ ਤਕਨੀਕ ਨਾਲ ਦੁਨੀਆ ਦੇ ਵੱਡੇ-ਵੱਡੇ ਸ਼ਹਿਰਾਂ 'ਚ ਟਰੈਫਿਕ ਜਾਮ ਨਾਲ ਪ੍ਰੇਸ਼ਾਨ ਇਕ ਫਰੈਂਚ ਤਨਕੀਸ਼ੀਅਲ ਅਲਾਇਨ ਦਬਾਲਟ ਦੇ ਦਿਮਾਗ 'ਚ ਅਜਿਹੀ ਹੀ ਕੁਝ ਯੋਜਨਾਵਾਂ ਨੇ ਜਨਮ ਲਿਆ। ਜਿਸ ਤੋਂ ਬਾਅਦ ਬਦਾਲਟ ਨੇ ਇਕ ਕਿਸ਼ਤੀ ਦੀ ਸਰੰਚਨਾ ਵਾਲੇ ਡੈਕ ਨੂੰ ਡਿਜ਼ਾਈਨ ਕੀਤਾ। 2009 'ਚ ਇਸ ਨੇ ਪਾਣੀ 'ਚ ਸਭ ਤੋਂ ਤੇਜ਼ ਚੱਲਣ ਵਾਲੀ ਕਿਸ਼ਤੀ ਦਾ ਰਿਕਾਰਡ ਤੋੜਿਆ ਸੀ।

ਹੌਲੀ-ਹੌਲੀ ਇਸ ਨੂੰ ਵਿਕਸਿਤ ਕਰਕੇ ਟੈਕਸੀ ਦਾ ਰੂਪ ਦਿੱਤਾ ਗਿਆ ਜੋ ਪਾਣੀ 'ਤੇ ਚੱਲਣ ਵਾਲੀ ਪਹਿਲੀ ਟੈਕਸੀ ਬਣੀ। ਉਨ੍ਹਾਂ ਨੇ ਆਪਣੀ ਇਸ ਨਵੀਂ ਸੇਵਾ ਦਾ ਨਾਂ ਸੀਬਬਲਸ ਅਤੇ ਇਸ ਉਡਦੀ ਟੈਕਸੀ ਦਾ ਨਾਂ ਬਬਲਸ ਦਿੱਤਾ ਹੈ। ਇਸ ਸਬੰਧੀ ਇਕ ਟਵਿਟਰ ਯੂਜ਼ਰ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਕਿਸ ਤਰ੍ਹਾਂ ਪਾਣੀ 'ਚ ਚਲਦੀ ਹੈ।

ਜਾਣਕਾਰੀ ਮੁਤਾਬਕ ਇਹ ਵਾਹਨ 100 ਫੀਸਦੀ ਬਿਜਲੀ ਨਾਲ ਚਲਣ ਵਾਲਾ ਹੈ। ਲੋਕਾਂ ਦੇ ਚੜ੍ਹਨ ਅਤੇ ਉਤਰਨ ਦੀ ਪ੍ਰਕਿਰਿਆ ਨਾਲ ਹੀ ਇਹ ਵਾਹਨ ਚਾਰਜ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਾਣੀ, ਸੂਰਜ ਅਤੇ ਹਵਾ ਰਾਹੀਂ ਊਰਜਾ ਪ੍ਰਾਪਤ ਕਰਦਾ ਹੈ। 12 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ 'ਚ ਪਹੁੰਚਣ 'ਤੇ ਇਹ ਪਾਣੀ ਦੇ ਉਪਰ ਉਡਣਾ ਸ਼ੁਰੂ ਕਰ ਦਿੰਦਾ ਹੈ।