ਫਰਾਂਸ: ਪੈਨਸ਼ਨ ਸੁਧਾਰ ਖਿਲਾਫ ਮਹਾਹੜ੍ਹਤਾਲ, ਦੇਸ਼ ਠੱਪ

12/06/2019 3:56:03 PM

ਪੈਰਿਸ- ਫਰਾਂਸ ਵਿਚ ਪੈਨਸ਼ਨ ਸੁਧਾਰ ਲਾਗੂ ਕਰਨ ਤੋਂ ਬਾਅਦ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਤੇ ਹੜ੍ਹਤਾਲ ਜਾਰੀ ਹੈ। ਬੁੱਧਵਾਰ ਨੂੰ ਪੈਰਿਸ ਸਣੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਇਸ ਦੇ ਵਿਰੋਧ ਵਿਚ ਦੇਸ਼ਭਰ ਵਿਚ ਟ੍ਰਾਂਸਪੋਰਟ ਸਿਸਟਮ ਠੱਪ ਹੋ ਗਿਆ ਹੈ ਤੇ ਸਰਕਾਰੀ ਕਰਮਚਾਰੀਆਂ ਨੇ ਵੀ ਆਪਣਾ ਕੰਮ ਬੰਦ ਕਰ ਦਿੱਤਾ ਹੈ। ਸਕੂਲ ਬੰਦ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਮੈਕਰੋਨ ਦਾ ਨਵਾਂ ਪੈਨਸ਼ਨ ਕਾਨੂੰਨ ਬਹੁਤ ਖਰਚੀਲਾ ਤੇ ਭੇਦਭਾਵ ਭਰਿਆ ਹੈ।

ਪੈਰਿਸ ਵਿਚ ਕਈ ਥਾਂਵਾਂ 'ਤੇ ਪੁਲਸ ਨੂੰ ਹੰਝੂ ਗੈਸ ਦੀ ਵਰਤੋਂ ਕਰਨੀ ਪਈ। ਕਈ ਥਾਂਵਾਂ 'ਤੇ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਦੇਸ਼ਭਰ ਤੋਂ ਸਰਕਾਰੀ ਕਰਮਚਾਰੀ ਪੈਰਿਸ ਵਿਚ ਆ ਗਏ ਤੇ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਦੇਸ਼ ਵਿਚ ਰੇਲ ਸੇਵਾਵਾਂ ਵੀ ਠੱਪ ਹੋ ਗਈਆਂ ਹਨ।

ਅਸਲ ਵਿਚ ਮੈਕਰੋਨ ਦੇਸ਼ ਵਿਚ ਯੂਨੀਵਰਸਲ ਪੈਨਸ਼ਨ ਸਕੀਮ ਲਾਗੂ ਕਰਨਾ ਚਾਹੁੰਦੇ ਸਨ, ਜਿਸ ਨਾਲ ਪ੍ਰਾਈਵੇਟ ਤੇ ਸਰਕਾਰੀ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਬਰਾਬਰ ਪੈਨਸ਼ਨ ਮਿਲੇ। ਪਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਵਿਚ ਖਾਮੀ ਹੈ, ਜਿਸ ਦੇ ਚੱਲਦੇ 62 ਸਾਲ ਦੀ ਉਮਰ ਵਿਚ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਕੰਮ ਕਰਨਾ ਪਵੇਗਾ।

Baljit Singh

This news is Content Editor Baljit Singh