ਫਰਾਂਸ ''ਚ ਪਾਲਤੂ ਜਾਨਵਰਾਂ ਨੂੰ ਖੁੱਲ੍ਹਾ ਛੱਡਣ ''ਤੇ ਮਾਲਕਾਂ ਨੂੰ ਜੁਰਮਾਨਾ ਤੇ ਜੇਲ

06/07/2019 5:45:33 PM

ਰੋਮ/ਇਟਲੀ (ਕੈਂਥ)— ਯੂਰਪੀਅਨ ਦੇਸ਼ ਕਾਨੂੰਨ ਭੰਗ ਕਰਨ ਦੇ ਮਾਮਲੇ ਵਿੱਚ ਅਪਰਾਧੀਆਂ ਨਾਲ ਕਾਫ਼ੀ ਸਖ਼ਤ ਹਨ ।ਵੱਖ-ਵੱਖ ਯੂਰਪੀਅਨ ਦੇਸ਼ਾਂ ਵਿੱਚ ਜਿਹੜੇ ਲੋਕ ਦੇਸ਼ ਦੇ ਕਾਨੂੰਨ ਪ੍ਰਤੀ ਸੰਜੀਦਾ ਨਹੀਂ ਹੁੰਦੇ, ਪ੍ਰਸ਼ਾਸ਼ਨ ਅਜਿਹੇ ਬਾਸ਼ਿੰਦਿਆਂ ਨੂੰ ਕਈ ਵਾਰ ਅਜਿਹੀਆਂ ਸਜ਼ਾਵਾਂ ਦਿੰਦਾ ਹੈ ਜਿਹਨਾਂ ਬਾਰੇ ਸੋਚਕੇ ਇੱਕ ਵਾਰ ਤਾਂ ਹੈਰਾਨੀ ਹੁੰਦੀ ਹੈ।ਅਜਿਹਾ ਹੀ ਕੁਝ ਹਾਲ ਹੀ ਵਿੱਚ ਯੂਰਪੀਅਨ ਦੇਸ਼ ਫਰਾਂਸ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਫਰਾਂਸ ਦੀ ਪੁਲਸ ਨੇ ਦੇਸ਼ ਦੇ ਨਾਗਰਿਕਾਂ ਦੀ ਸੁੱਰਖਿਆ ਦੇ ਮੱਦੇਨਜ਼ਰ ਇਹ ਐਲਾਨ ਕੀਤਾ ਕਿ ਜਿਹੜੇ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਸਾਂਭਣ ਵਿੱਚ ਅਸਮਰਥ ਹਨ, ਅਜਿਹੇ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਇਲਾਕੇ ਵਿੱਚ ਆਜ਼ਾਦ ਘੁੰਮਣ ਨੂੰ ਛੱਡ ਦਿੰਦੇ ਹਨ। 

ਇਹਨਾਂ ਲੋਕਾਂ ਨੂੰ ਹੁਣ ਫਰਾਂਸ ਦੇ ਕਾਨੂੰਨ ਮੁਤਾਬਕ 2 ਸਾਲ ਤੱਕ ਜੇਲ ਅਤੇ 30,000 ਯੂਰੋ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਪੁਲਸ ਮੁਤਾਬਕ ਦੇਸ਼ ਭਰ ਵਿੱਚ ਪਿਛਲੇ ਸਾਲ ਗਰਮੀਆਂ ਵਿੱਚ 60,000 ਪਾਲਤੂ ਜਾਨਵਰਾਂ ਨੂੰ ਉਹਨਾਂ ਦੇ ਮਾਲਕਾਂ ਵੱਲੋਂ ਖੁੱਲ੍ਹਾ ਛੱਡਿਆ ਗਿਆ ਸੀ, ਜਿਸ ਕਾਰਨ ਸਥਾਨਕ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਇਹਨਾਂ ਪਾਲਤੂ ਜਾਨਵਰਾਂ ਵਿੱਚ ਕੁੱਤਿਆਂ ਦੀ ਗਿਣਤੀ ਵਧੇਰੇ ਹੈ।

Vandana

This news is Content Editor Vandana