ਪਾਦਰੀ ਦਾ ਦਾਅਵਾ, ਨੋਟਰੇ ਡੇਮ ਨੂੰ 100 ਫੀਸਦੀ ਬਚਾ ਪਾਉਣਾ ਮੁਸ਼ਕਲ

12/26/2019 9:16:15 AM

ਪੈਰਿਸ (ਬਿਊਰੋ): ਨੋਟਰੇ ਡੇਮ ਕੈਥੇਡ੍ਰਲ ਦੇ ਪਾਦਰੀ ਨੇ ਕਿਹਾ ਹੈ ਕਿ ਇਸ ਇਤਿਹਾਸਿਕ ਚਰਚ ਦੀ ਇਮਾਰਤ ਹੁਣ ਵੀ ਇੰਨੀ ਕਮਜ਼ੋਰ ਹੈ ਕਿ ਇਸ ਨੂੰ 100 ਫੀਸਦੀ ਦੀ ਬਜਾਏ ਸਿਰਫ 50 ਫੀਸਦੀ ਹੀ ਬਚਾਇਆ ਜਾ ਸਕਦਾ ਹੈ। ਇਹੀ ਨਹੀਂ ਕਰੀਬ 200 ਸਾਲ ਵਿਚ ਪਹਿਲੀ ਵਾਰ ਇਸ ਚਰਚ ਵਿਚ ਕ੍ਰਿਸਮਸ ਮਾਸ ਦਾ ਆਯੋਜਨ ਨਹੀਂ ਹੋਇਆ।ਅਪ੍ਰੈਲ ਵਿਚ ਅੱਗ ਲੱਗਣ ਕਾਰਨ 12ਵੀਂ ਸਦੀ ਦੀ ਇਸ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਮੋਨਸੀਨੇਰ ਪੈਤੱਰਿਕ ਸ਼ਾਵੇਤ ਨੇ ਕਿਹਾ ਕਿ 2021 ਤੱਕ ਨਵੀਨੀਕਰਨ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਫ੍ਰਾਂਸੀਸੀ ਕ੍ਰਾਂਤੀ (1789) ਦੇ ਬਾਅਦ ਤੋਂ ਪਹਿਲੀ ਵਾਰ ਨੋਟਰੇ ਡੇਮ ਦੇ ਅੰਦਰ ਕ੍ਰਿਸਮਸ ਨਹੀਂ ਮਨਾਏ ਜਾ ਸਕਣ ਦਾ ਦੁੱਖ ਜ਼ਾਹਰ ਕੀਤਾ। 

ਉਹਨਾਂ ਨੇ ਕਿਹਾ,''ਅੱਜ ਇਹ ਇਮਾਰਤ ਖਤਰੇ ਤੋਂ ਬਾਹਰ ਨਹੀਂ ਹੈ।'' ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਹੈ ਕਿ ਉਹ 2024 ਤੱਕ ਇਸ ਦਾ ਨਵੀਨੀਕਰਨ ਕਰਨਾ ਚਾਹੁੰਦੇ ਹਨ ਜਦੋਂ ਪੈਰਿਸ ਵਿਚ ਓਲੰਪਿਕ ਖੇਡਾਂ ਹੋਣਗੀਆਂ। ਪਰ ਮਾਹਰਾਂ ਨੇ ਇਸ ਸਮੇਂ ਸੀਮਾ ਨੂੰ ਲੈ ਕੇ ਖਦਸ਼ਾ ਜ਼ਾਹਰ ਕੀਤਾ ਹੈ। ਇਸ ਵਿਚ ਕੈਥੋਲਿਕ ਭਾਈਚਾਰੇ ਦੇ ਲੋਕ ਨੋਟਰੇ ਡੇਮ ਦੀ ਬਜਾਏ ਨੇੜਲੇ ਚਰਚ ਸੇਂਟ-ਜਰਮੇਨ ਆਕਸੇਰੋਇਸ ਵਿਚ ਭਾਰੀ ਮਨ ਨਾਲ ਇਕੱਠੇ ਹੋਏ। ਆਪਣੇ ਪਰਿਵਾਰ ਦੇ ਨਾਲ 700 ਕਿਲੋਮੀਟਰ ਦੀ ਯਾਤਰਾ ਕਰਨ ਦੇ ਬਾਅਦ ਇੱਥੇ ਪਹੁੰਚੀ 16 ਸਾਲਾ ਜੂਨੀਏਟ ਨੇ ਕਿਹਾ,''ਪਹਿਲਾਂ ਜਿਹੀ ਗੱਲ ਨਹੀਂ ਹੈ ਪਰ ਫਿਰ ਵੀ ਕ੍ਰਿਸਮਸ ਮਾਸ ਦਾ ਮਹੱਤਵ ਤਾਂ ਹੈ।'' ਯੂਨੇਸਕੋ ਦੇ ਵਿਸ਼ਵ ਵਿਰਾਸਤੀ ਸਥਲਾਂ ਦੀ ਸੂਚੀ ਵਿਚ ਸ਼ਾਮਲ ਨੋਟਰੇ ਡੇਮ ਸੀਨ ਨਦੀ ਦੇ ਕਿਨਾਰੇ ਸਥਿਤ ਹੈ। ਇਸ ਨੂੰ ਫ੍ਰੈਂਚ ਗੋਥਿਕ ਵਾਸਤੂਕਲਾ ਦਾ ਇਕ ਬਿਹਤਰੀਨ ਉਦਾਹਰਨ ਮੰਨਿਆ ਜਾਂਦਾ ਹੈ।

Vandana

This news is Content Editor Vandana