ਮਿਲਟਰੀ ਡੇਅ ਪਰੇਡ ''ਚ ਬਿਨਾਂ ਮਾਸਕ ਦੇ ਪਹੁੰਚੀ ਮੰਤਰੀ, ਇੰਝ ਲੁਕੋਇਆ ਚਿਹਰਾ (ਵੀਡੀਓ)

07/15/2020 6:25:36 PM

ਪੈਰਿਸ (ਬਿਊਰੋ): ਕੋਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਪਾਉਣਾ ਲਾਜਮੀ ਦੱਸਿਆ ਗਿਆ ਹੈ। ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਵੱਡੇ ਨੇਤਾ ਮਾਸਕ ਨਾ ਪਾਉਣ ਦੀ ਗਲਤੀ ਕਾਰਨ ਟਰੋਲ ਹੋਏ ਹਨ।ਅਜਿਹਾ ਹੀ ਇਕ ਮਾਮਲਾ ਫਰਾਂਸ ਵਿਚ ਸਾਹਮਣੇ ਆਇਆ, ਜਿੱਥੇ ਮਾਸਕ ਨਾ ਪਾਉਣ ਕਰਨ ਦੇਸ਼ ਦੀ ਇਕ ਮੰਤਰੀ ਨੂੰ ਆਪਣੇ ਹੱਥਾਂ ਨਾਲ ਮੂੰਹ ਲੁਕਾਉਣਾ ਪਿਆ। ਅਸਲ ਵਿਚ ਐਗਨੇਸ ਪੰਨੀਅਰ-ਰਨਰ ਜੋ ਉਦਯੋਗ ਪੋਰਟਫੋਲੀਓ ਦੇ ਲਈ ਜ਼ਿੰਮੇਵਾਰ ਇਕ ਜੂਨੀਅਰ ਮੰਤਰੀ ਹੈ, ਬੈਸਟਿਲ ਡੇਅ ਮਿਲਟਰੀ ਪਰੇਡ ਦੀ ਸ਼ੁਰੂਆਤ ਦੇ ਲਈ ਪੈਰਿਸ ਦੇ ਪਲੇਸ ਡੇਅ ਲਾ ਕੌਨਕੌਰਡ ਵਿਚ ਆਪਣੀ ਕਾਰ ਵਿਚ ਪਹੁੰਚੀ।

ਉੱਥੇ ਪਹੁੰਚਣ ਦੇ ਬਾਅਦ ਉਹਨਾਂ ਨੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨਾਲ ਮਿਲਣਾ ਸ਼ੁਰੂ ਕੀਤਾ। ਉਦੋਂ ਅਚਾਨਕ ਉਹਨਾਂ ਨੂੰ ਅਹਿਸਾਸ ਹੋਇਆ  ਕਿ ਉਹਨਾਂ ਨੂੰ ਛੱਡ ਕੇ ਸਾਰਿਆਂ ਨੇ ਆਪਣੇ ਮੂੰਹ ਮਾਸਕ ਨਾਲ ਢਕੇ ਹਨ। ਇਸ ਦੇ ਬਾਅਦ ਮੰਤਰੀ ਤੁਰੰਤ ਆਪਣੇ ਮੂੰਹ ਨੂੰ ਹੱਥਾਂ ਨਾਲ ਲੁਕਾਉਂਦੀ ਹੋਈ ਆਪਣੀ ਗੱਡੀ ਵੱਲ ਭੱਜੀ ਪਰ ਉਦੋਂ ਤੱਕ ਗੱਡੀ ਉੱਥੋਂ ਜਾ ਚੁੱਕੀ ਸੀ। ਇਹ ਦੇਖ ਕੇ ਮੰਤਰੀ ਨੇ ਅਧਿਕਾਰੀਆਂ ਨੂੰ ਇਸ਼ਾਰੇ ਨਾਲ ਆਪਣੇ ਮਾਸਕ ਦੇ ਬਾਰੇ ਵਿਚ ਦੱਸਿਆ। ਕੁਝ ਦੇਰ ਬਾਅਦ ਇਕ ਅਧਿਕਾਰੀ ਨੇ ਉਹਨਾਂ ਨੂੰ ਇਕ ਵਾਧੂ ਮਾਸਕ ਲਿਆ ਕੇ ਦਿੱਤਾ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਤੋਂ ਬਚਾ ਲਿਆ।

 

ਗੌਰਤਲਬ ਹੈ ਕਿ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਆਪਣੇ ਲੋਕਾਂ ਨੂੰ ਜਦੋਂ ਵੀ ਸੰਭਵ ਹੋਵੇ, ਜਨਤਕ ਥਾਵਾਂ 'ਤੇ ਇੱਥੋਂ ਤੱਕ ਕਿ ਬਾਹਰ ਵੀ ਮਾਸਕ ਪਾਉਣ ਲਈ ਉਤਸ਼ਾਹਿਤ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਕੋਰੋਨਾਵਾਇਰਸ ਦੀ ਰੋਕਥਾਮ ਲਈ ਮਾਸਕ ਲਗਾਉਣ ਨੂੰ ਸ਼ੁਰੂਆਤੀ ਕਦਮਾਂ ਵਿਚ ਸ਼ਾਮਲ ਕੀਤਾ ਹੈ। ਉਹ ਲੋਕਾਂ ਨੂੰ ਲਗਾਤਾਰ ਅਪੀਲ ਕਰ ਰਹੇ ਹਨ ਕਿ ਉਹ ਜਨਤਕ ਥਾਵਾਂ 'ਤੇ ਮਾਸਕ ਲਗਾਉਣ। ਇੱਥੇ ਦੱਸ ਦਈਏ ਕਿ ਮਾਸਕ ਨਾ ਲਗਾਉਣ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਦੁਨੀਆ ਭਰ ਦੇ ਕਈ ਨੇਤਾਵਾਂ ਦੀ ਆਲੋਚਨਾ ਹੋ ਚੁੱਕੀ ਹੈ।


Vandana

Content Editor

Related News