ਕੋਵਿਡ-19 : ਫਰਾਂਸ ''ਚ 24 ਘੰਟਿਆਂ ਦੌਰਾਨ 516 ਮੌਤਾਂ, ਰੂਸ ''ਚ 555 ਲੋਕਾਂ ਦੀ ਮੌਤ

04/24/2020 9:42:09 AM

ਪੈਰਿਸ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਅਮਰੀਕਾ, ਸਪੇਨ ਅਤੇ ਇਟਲੀ ਵਿਚ ਇਸ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।ਦੇਸ਼ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਫਰਾਂਸ ਵਿਚ ਵੀਰਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 516 ਨਵੀਆਂ ਮੌਤਾਂ ਹੋਈਆਂ। ਇਸ ਨਾਲ ਇੱਥੇ ਮਰਨ ਵਾਲਿਆਂ ਦੀ ਕੁੱਲ ਅੰਕੜਾ 21,856 ਹੋ ਗਿਆ ਹੈ। ਭਾਵੇਂਕਿ ਸਿਹਤ ਵਿਭਾਗ ਨੇ ਦੱਸਿਆ ਕਿ ਡੂੰਘੀ ਦੇਖਭਾਲ ਵਿਚ ਮਰੀਜ਼ਾਂ ਦੀ ਗਿਣਤੀ ਵਿਚ 2 ਹਫਤਿਆਂ ਤੋਂ ਗਿਰਾਵਟ ਜਾਰੀ ਹੈ। ਦੱਸਿਆ ਗਿਆ ਹੈ ਕਿ ਗੰਭੀਰ ਮਰੀਜ਼ਾਂ ਦੀ ਗਿਣਤੀ 24 ਘੰਟੇ ਵਿਚ 165 ਤੱਕ ਘੱਟ ਗਈ ਹੈ। ਹੁਣ ਅਜਿਹੇ ਮਰੀਜ਼ਾਂ ਦੀ ਗਿਣਤੀ ਦੇਸ਼ ਵਿਚ 5,053 ਰਹਿ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ 'ਚ ਕੋਰੋਨਾ ਨਾਲ 11 ਭਾਰਤੀਆਂ ਦੀ ਮੌਤ

ਰੂਸ 'ਚ 555 ਲੋਕਾਂ ਦੀ ਮੌਤ
ਰੂਸ ਵਿਚ ਵੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਪੌਜੀਟਿਵ ਮਾਮਲਿਆਂ ਦੀ ਗਿਣਤੀ 60 ਹਜ਼ਾਰ ਤੋਂ ਵਧੇਰੇ ਹੋ ਚੁੱਕੀ ਹੈ।ਸਰਕਾਰੀ ਅਧਿਕਾਰੀਆਂ ਦੇ ਮੁਤਾਬਕ ਦੇਸ਼ ਵਿਚ ਵੀਰਵਾਰ ਨੂੰ 4774 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਸ ਨਾਲ ਇਨਫੈਕਟਿਡ ਲੋਕਾਂ ਦਾ ਅੰਕੜਾ ਵੱਧ ਕੇ 62,773 ਹੋ ਗਿਆ ਹੈ। ਇਸ ਦੇ ਇਲਾਵਾ ਬੁੱਧਵਾਰ ਨੂੰ 42 ਲੋਕਾਂ ਦੀ ਮੌਤ ਦੇ ਨਾਲ ਅਧਿਕਾਰਤ ਅੰਕੜਾ ਵੱਧ ਕੇ 555 ਪਹੁੰਚ ਗਿਆ ਹੈ।

Vandana

This news is Content Editor Vandana