ਇੰਡੀਅਨ ਆਰਮੀ ਜਨਰਲ ਨੇ 1200 km ਦੀ ਫਰਾਂਸ ਸਾਈਕਲ ਦੌੜ ਕੀਤੀ ਪੂਰੀ

08/25/2019 2:05:18 PM

ਪੈਰਿਸ (ਬਿਊਰੋ)— ਭਾਰਤੀ ਫੌਜ ਦੇ ਅਧਿਕਾਰੀ ਲੈਫਟੀਨੈਂਟ ਜਨਰਲ ਅਨਿਲ ਪੁਰੀ ਫਰਾਂਸ ਦੇ ਸਭ ਤੋਂ ਪੁਰਾਣੇ ਸਾਈਕਲਿੰਗ ਇਵੈਂਟ ਨੂੰ ਪੂਰਾ ਕਰਨ ਵਾਲੇ ਪਹਿਲੇ ਸਰਵਿੰਗ ਜਨਰਲ ਬਣ ਗਏ ਹਨ। ਉਨ੍ਹਾਂ ਨੇ ਆਪਣੇ ਅਹੁਦੇ 'ਤੇ ਰਹਿੰਦਿਆਂ ਇਸ ਇਵੈਂਟ ਵਿਚ ਹਿੱਸਾ ਲਿਆ ਸੀ। ਇਸ ਇਵੈਂਟ ਵਿਚ ਉਨ੍ਹਾਂ ਨੇ 1,200 ਕਿਲੋਮੀਟਰ ਦੇ ਪੈਰਿਸ-ਬ੍ਰੈਸਟ-ਪੈਰਿਸ ਸਰਕਿਟ ਨੂੰ ਪੂਰਾ ਕੀਤਾ। 56 ਸਾਲ ਦੇ ਅਧਿਕਾਰੀ ਨੇ ਬਿਨਾਂ ਸੋਏ ਲਗਾਤਾਰ 90 ਘੰਟੇ ਤੱਕ ਸਾਈਕਲ ਚਲਾ ਕੇ 23 ਅਗਸਤ ਨੂੰ ਇਹ ਸਰਕਿਟ ਪੂਰਾ ਕੀਤਾ।

ਰੇਸ ਪੈਰਿਸ ਦੇ ਉਪਨਗਰ ਰਾਮਬਾਲੇਟ ਤੋਂ ਸ਼ੁਰੂ ਹੋਈ ਅਤੇ ਫਰਾਂਸ ਦੇ ਬ੍ਰੈਸਟ ਮਿਲਟਰੀ ਪੋਰਟ 'ਤੇ ਖਤਮ ਹੋਈ। ਸਾਲ 1931 ਵਿਚ ਸ਼ੁਰੂ ਹੋਏ ਇਸ ਇਵੈਂਟ ਵਿਚ ਹੁਣ ਤੱਕ 31,125 ਸਾਈਕਲ ਸਵਾਰ ਹਿੱਸਾ ਲੈ ਚੁੱੱਕੇ ਹਨ। ਇਸ ਇਵੈਂਟ ਵਿਚ 60 ਦੇਸ਼ਾਂ ਦੇ ਕੁੱਲ 6,500 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਸੀ। ਭਾਰਤ ਵੱਲੋਂ ਇਸ ਇਵੈਂਟ ਵਿਚ ਸ਼ਾਮਲ ਹੋਏ 367 ਮੁਕਾਬਲੇਬਾਜ਼ਾਂ ਵਿਚੋਂ ਸਿਰਫ 80 ਹੀ ਸਫਵਤਾਪੂਰਵਕ ਇਸ ਨੂੰ ਪੂਰਾ ਕਰ ਸਕੇ।

 

ਇੱਥੇ ਦੱਸ ਦਈਏ ਕਿ ਇਹ ਸਰਕਿਟ ਕਾਫੀ ਮੁਸ਼ਕਲਾਂ ਭਰਪੂਰ ਹੁੰਦਾ ਹੈ। ਇਸ ਵਿਚ ਮੁਕਾਬਲੇਬਾਜ਼ਾਂ ਨੂੰ 4 ਦਿਨ ਤੱਕ ਬਿਨਾਂ ਸੋਏ ਕਰੀਬ 31 ਹਜ਼ਾਰ ਫੁੱਟ ਦੀ ਉਚਾਈ 'ਤੇ ਚੜ੍ਹਨਾ ਪੈਂਦਾ ਹੈ, ਜੋ ਮਾਊਂਟ ਐਵਰੈਸਟ ਨੂੰ ਫਤਹਿ ਕਰਨ ਦੇ ਬਰਾਬਰ ਹੈ। ਲੈਫਟੀਨੈਂਟ ਪੁਰੀ ਨੇ ਕਿਹਾ ਕਿ ਇਹ ਬਹੁਤ ਹੀ ਰੋਮਾਂਚਕ ਅਨੁਭਵ ਸੀ। ਇਸ ਇਵੈਂਟ ਦਾ ਅਨੁਭਵ ਦਿਲਚਸਪ ਸੀ ਕਿਉਂਕਿ ਇਹ ਸਾਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਕੁਦਰਤ 'ਤੇ ਕਦੇ ਜਿੱਤ ਹਾਸਲ ਨਹੀਂ ਕੀਤੀ ਜਾ ਸਕਦੀ। 

ਪੁਰੀ ਮੁਤਾਬਕ ਇਨਸਾਨੀ ਦਿਮਾਗ ਬਹੁਤ ਹੀ ਖੂਬਸੂਰਤ ਮਸ਼ੀਨ ਹੈ, ਜਿਸ ਨੂੰ ਉਤਸ਼ਾਹਿਤ ਬਣਾਏ ਰੱਖਣ ਦੀ ਲੋੜ ਹੁੰਦੀ ਹੈ। ਇਹ ਉਤਸ਼ਾਹ ਤਬਦੀਲੀ ਨਾਲ ਆਉਂਦਾ ਹੈ। ਪੁਰੀ ਨੇ ਦੱਸਿਆ ਕਿ ਆਪਣੇ ਦਿਮਾਗ ਨੂੰ ਉਤਸ਼ਾਹਿਤ ਰੱਖਣ ਲਈ ਹਰ ਤਿੰਨ ਤੋਂ ਪੰਜ ਸਾਲ ਵਿਚ ਸਾਨੂੰ ਆਪਣੇ ਸ਼ੌਂਕ ਨੂੰ ਬਦਲਦੇ ਰਹਿਣਾ ਚਾਹੀਦਾ ਹੈ।

Vandana

This news is Content Editor Vandana