ਬਾਥਰੂਮ ''ਚ ਫੋਨ ਚਾਰਜਿੰਗ ਲਗਾਉਣਾ ਪਿਆ ਭਾਰੀ, ਥੋੜ੍ਹੀ ਦੇਰ ਬਾਅਦ ਹੋਈ ਮੌਤ

02/13/2020 2:12:08 PM

ਪੈਰਿਸ (ਬਿਊਰੋ): ਫੋਨ ਚਾਰਜਿੰਗ ਨੂੰ ਲੈ ਕੇ ਲੋਕ ਅਕਸਰ ਲਾਪਰਵਾਹੀ ਵਰਤਦੇ ਹਨ। ਕਈ ਵਾਰ ਇਸ ਲਾਪਰਵਾਹੀ ਦਾ ਨਤੀਜਾ ਜਾਨਲੇਵਾ ਸਾਬਤ ਹੁੰਦਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਫਰਾਂਸ ਦਾ ਸਾਹਮਣਾ ਆਇਆ ਹੈ, ਜਿੱਥੇ ਇਕ 15 ਸਾਲ ਦੀ ਕੁੜੀ ਦੀ ਮੌਤ ਹੋ ਗਈ ਹੈ। ਅਸਲ ਵਿਚ ਸਕੂਲ ਜਾਣ ਵਾਲੀ ਇਹ ਕੁੜੀ ਬਾਥਰੂਮ ਵਿਚ ਫੋਨ ਚਾਰਜਿੰਗ 'ਤੇ ਲਗਾ ਕੇ ਨਹਾ ਰਹੀ ਸੀ। ਅਚਾਨਕ ਫੋਨ ਕੁੜੀ ਦੀ ਛਾਤੀ 'ਤੇ ਡਿੱਗ ਪਿਆ ਅਤੇ ਉਸ ਨੂੰ ਕਰੰਟ ਲੱਗ ਗਿਆ। ਕੰਰਟ ਲੱਗਣ ਮਗਰੋਂ ਕੁੜੀ ਜ਼ਮੀਨ 'ਤੇ ਡਿੱਗੀ। ਉਸ ਸਮੇਂ ਪੂਰੇ ਬਾਥਰੂਮ ਵਿਚ ਪਾਣੀ ਫੈਲਿਆ ਹੋਇਆ ਸੀ, ਜਿਸ ਕਾਰਨ ਕੁੜੀ ਦੀ ਮੌਤ ਹੋ ਗਈ। ਟਿਫੇਨ ਨਾਮ ਦੀ ਇਹ ਕੁੜੀ ਉਸ ਸਮੇਂ ਆਪਣੇ ਮਾਰਸੇਲੀ ਸਥਿਤ ਘਰ ਦੇ ਬਾਥਰੂਮ ਵਿਚ ਸੀ।

ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਟਿਫੇਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਿਫੇਨ ਨੂੰ ਕਰੰਟ ਲੱਗਣ ਦੇ ਬਾਅਦ ਦਿਲ ਸਬੰਧੀ ਸਮੱਸਿਆ ਹੋ ਗਈ ਸੀ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਟਿਫੇਨ ਬਾਥਰੂਮ ਵਿਚ ਫੋਨ ਨੂੰ ਚਾਰਜਿੰਗ 'ਤੇ ਲਗਾ ਕੇ ਨਹਾ ਰਹੀ ਸੀ। ਭਾਵੇਂਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਫੋਨ ਦੇ ਮਾਡਲ ਦਾ ਵੀ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਸਥਾਨਕ ਮੀਡੀਆ ਰਿਪੋਰਟ ਦੇ ਮੁਤਾਬਕ ਟਿਫੇਨ ਦੀ ਮੌਤ ਨਾਲ ਲੋਕ ਸਦਮੇ ਵਿਚ ਹਨ। ਲੋਕ ਸੋਸ਼ਲ ਮੀਡੀਆ 'ਤੇ ਉਸ ਨਾਲ ਸਬੰਧਤ ਪੋਸਟਾਂ ਕਰ ਰਹੇ ਹਨ। ਇਕ ਰਿਪੋਰਟ ਦੇ ਮੁਤਾਬਕ ਹਰੇਕ ਸਾਲ ਫਰਾਂਸ ਵਿਚ ਕਰੰਟ ਲੱਗਣ ਨਾਲ 40 ਲੋਕਾਂ ਦੀ ਮੌਤ ਹੁੰਦੀ ਹੈ ਅਤੇ 30 ਹਜ਼ਾਰ ਲੋਕ ਜ਼ਖਮੀ ਹੁੰਦੇ ਹਨ। 

Vandana

This news is Content Editor Vandana