ਪਾਕਿ ''ਚ ਹਿੰਸਾ ਦੇ ਬਾਅਦ ਫਰਾਂਸ ਨੇ 15 ਡਿਪਲੋਮੈਟ ਬੁਲਾਏ ਵਾਪਸ

04/20/2021 11:53:20 AM

ਪੈਰਿਸ (ਬਿਊਰੋ): ਫਰਾਂਸ ਨੇ ਪਾਕਿਸਤਾਨ ਤੋਂ ਆਪਣੇ 15 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਪੈਗੰਬਰ ਮੁਹੰਮਦ ਦੇ ਕਾਰਟੂਨ ਪ੍ਰਕਾਸ਼ਨ ਨੂੰ ਲੈ ਕੇ ਹੋਈ ਹਿੰਸਾ ਦੇ ਬਾਅਦ ਯੂਰਪੀ ਦੇਸ਼ ਨੇ ਇਹ ਫ਼ੈਸਲਾ ਲਿਆ ਹੈ। ਪਾਕਿਸਤਾਨ ਵਿਚ ਬੀਤੇ ਕਈ ਦਿਨਾਂ ਤੋਂ ਹਿੰਸਕ ਝੜਪਾਂ ਜਾਰੀ ਹਨ ਜਿਹਨਾਂ ਵਿਚ ਇਕ ਪਾਬੰਦੀਸ਼ੁਦਾ ਸੰਗਠਨ ਵੀ ਸ਼ਾਮਲ ਹੈ। ਇਹਨਾਂ ਲੋਕਾਂ ਦੀ ਮੰਗ ਹੈ ਕਿ ਫਰਾਂਸ ਦੇ ਡਿਪਲੋਮੈਟਾਂ ਨੂੰ ਪਾਕਿਸਤਾਨ ਵਿਚੋਂ ਬਾਹਰ ਕੀਤਾ ਜਾਵੇ। ਇਹਨਾਂ ਮੰਗਾਂ ਅਤੇ ਹਿੰਸਾ ਵਿਚਾਲੇ ਫਰਾਂਸ ਨੇ ਆਪਣੇ ਡਿਪਲੋਮੈਟਾਂ ਨੂੰ ਇਸਲਾਮਿਕ ਦੇਸ਼ ਤੋਂ ਵਾਪਸ ਬੁਲਾ ਲਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਦਾਅਵਾ, ਉਇਗਰ ਮੁਸਲਮਾਨਾਂ ਨੂੰ ਗੁਲਾਮਾਂ ਵਾਂਗ ਵੇਚ ਰਿਹਾ ਚੀਨ

ਉੱਧਰ ਪਾਕਿਸਤਾਨ ਨੇ ਇਸ ਹਿੰਸਾ ਵਿਚ ਸ਼ਾਮਲ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ 'ਤੇ ਐਂਟੀ ਟੇਰੇਰਿਜ਼ਮ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਪਾਬੰਦੀ ਲਗਾ ਦਿੱਤੀ ਹੈ। ਫ੍ਰਾਂਸੀਸੀ ਅਖ਼ਬਾਰ ਲੇ ਫਿਲਾਰੋ ਦੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ ਕਿ ਪਾਕਿਸਤਾਨ ਵਿਚ ਹਿੰਸਾ ਦੌਰਾਨ ਹੁਣ ਤੱਕ 15 ਡਿਪਲੋਮੈਟ ਦੇਸ਼ ਛੱਡ ਚੁੱਕੇ ਹਨ ਜਾਂ ਫਿਰ ਛੱਡਣ ਦੀ ਤਿਆਰੀ ਵਿਚ ਹਨ। ਬੀਤੇ ਹਫ਼ਤੇ ਵੀਰਵਾਰ ਨੂੰ ਹੀ ਫਰਾਂਸ ਨੇ ਆਪਣੇ ਨਾਗਰਿਕਾਂ ਅਤੇ ਕੰਪਨੀਆਂ ਨੂੰ ਅਸਥਾਈ ਤੌਰ 'ਤੇ ਪਾਕਿਸਤਾਨ ਛੱਡਣ ਦੀ ਸਲਾਹ ਦਿੱਤੀ ਸੀ। ਪਾਕਿਸਤਾਨ ਵਿਚ ਫਰਾਂਸ ਦੇ ਵਿਰੋਧ ਵਿਚ ਹਿੰਸਕ ਪ੍ਰਦਰਸ਼ਨਾਂ ਦੇ ਬਾਅਦ ਸਰਕਾਰ ਨੇ ਇਹ ਸਲਾਹ ਜਾਰੀ ਕੀਤੀ। ਫ੍ਰਾਂਸੀਸੀ ਦੂਤਾਵਾਸ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਈਮੇਲ 'ਤੇ ਸਲਾਹ ਦਿੱਤੀ ਗਈ ਸੀ ਕਿ ਪਾਕਿਸਤਾਨ ਵਿਚ ਫ੍ਰਾਂਸੀਸੀ ਹਿਤਾਂ ਦੇ ਸਾਹਮਣੇ ਗੰਭੀਰ ਖਤਰਾ ਹੈ। 

ਨੋਟ- ਫਰਾਂਸ ਨੇ ਪਾਕਿਸਤਾਨ ਤੋਂ ਆਪਣੇ 15 ਡਿਪਲੋਮੈਟ ਬੁਲਾਏ ਵਾਪਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana