ਕੋਰੋਨਾਵਾਇਰਸ ਨਾਲ ਇਟਲੀ ਭਰ ਵਿੱਚ ਹੁਣ ਤੱਕ ਚੌਥੇ ਪੰਜਾਬੀ ਦੀ ਮੌਤ

04/03/2020 10:16:41 PM

ਰੋਮ (ਕੈਂਥ)- ਕੋਰੋਨਾਵਾਇਰਸ ਕਾਰਨ ਇਟਲੀ ਵਿੱਚ ਮਰਨ ਵਾਲ਼ਿਆ ਦੀ ਗਿਣਤੀ 14,681 ਹੋ ਗਈ ਹੈ, ਜਦੋਂ ਕਿ ਅੱਜ ਦੀਆਂ ਇਟਲੀ ਵਿੱਚ 766 ਲੋਕਾਂ ਦੀ ਮੌਤ ਹੋਈ, ਜਿਸ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ (ਬਰੇਸ਼ੀਆ) ਇਟਲੀ ਦੇ ਕਮੇਟੀ ਮੈਂਬਰ ਜਗਿੰਦਰ ਸਿੰਘ ਵੀ ਸ਼ਾਮਲ ਹਨ। ਜੋਗਿੰਦਰ ਸਿੰਘ (50 ਸਾਲ) ਪਿੰਡ ਰਾਵਾਂ ਧਕੜਾਂ ਨੇੜੇ ਭੁਲੱਥ (ਕਪੂਰਥਲਾ) ਤੇ ਇਟਲੀ 'ਚ ਜ਼ਿਲਾ ਬਰੇਸ਼ੀਆ ਦੇ ਪਿੰਡ ਵਿਲਾ ਕਿਆਰਾ ਨੇੜੇ ਬੋਰਗੋ ਸੰਜਾਕਮੋ ਪਿਛਲੇ 20 ਸਾਲ ਤੋਂ ਰਹਿ ਰਹੇ ਸਨ, ਉਹ ਆਪਣੇ ਪਿੱਛੇ ਪਤਨੀ ਸਮੇਤ 2 ਲੜਕੇ ਅਤੇ ਇਕ ਲੜਕੀ ਛੱਡ ਗਏ ਹਨ।ਕੋਰੋਨਾਵਾਇਰਸ ਨਾਲ ਇਟਲੀ ਭਰ ਵਿੱਚ ਹੁਣ ਤੱਕ ਚਾਰ ਪੰਜਾਬੀਆਂ ਦੀ ਮੌਤ ਹੋ ਚੁੱਕੀ ਹੈ।

PunjabKesari

ਤੁਹਾਨੂੰ ਦੱਸ ਦਈਏ ਕਿ ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਹਾਲਾਂਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ 204 ਮੁਲਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਕੋਰੋਨਾ ਪੀੜਤਾਂ ਦੀ ਗਿਣਤੀ 1,064,510 ਹੋ ਗਈ ਹੈ, ਜਿਨ੍ਹਾਂ ਵਿਚੋਂ 56,659 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 225,960 ਲੋਕ ਠੀਕ ਹੋ ਚੁੱਕੇ ਹਨ।


Sunny Mehra

Content Editor

Related News