ਅਫਗਾਨਿਸਤਾਨ ''ਚ ਸੁਰੱਖਿਆ ਬਲਾਂ ਦੀ ਕਾਰਵਾਈ ''ਚ ਚਾਰ ਅੱਤਵਾਦੀ ਢੇਰ

02/06/2020 5:06:00 PM

ਮਜਾਰੇ ਸ਼ਰੀਫ- ਅਫਗਾਨਿਸਤਾਨ ਦੇ ਬਲਖ ਸੂਬੇ ਦੇ ਚਮਤਾਲ ਜ਼ਿਲੇ ਵਿਚ ਬਲਾਂ ਨੇ ਤਾਲਿਬਾਨੀ ਟਿਕਾਣਇਆਂ 'ਤੇ ਹਮਲਾ ਕਰਕੇ ਘੱਟ ਤੋਂ ਘੱਟ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫੌਜ ਨੇ ਵੀਰਵਾਰ ਨੂੰ ਇਥੇ ਬਿਆਨ ਜਾਰੀ ਕਰਕੇ ਦੱਸਿਆ ਕਿ ਬੁੱਧਵਾਰ ਨੂੰ ਚਮਤਾਲ ਜ਼ਿਲੇ ਦੇ ਯਾਂਗੀ ਖੇਤਰ ਵਿਚ ਫੌਜ ਨੇ ਇਸ ਮੁਹਿੰਮ ਨੂੰ ਅੰਜਾਮ ਦਿੱਤਾ। ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਹਥਿਆਰ ਤੇ ਗੋਲਾ-ਬਾਰੂਦ ਵੀ ਬਰਾਮਦ ਕੀਤੇ, ਜਿਹਨਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਬਿਆਨ ਮੁਤਾਬਕ ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਤੇ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਅੱਤਵਾਦੀ ਸਮੂਹ ਤਾਲਿਬਾਨ ਨੇ ਅਜੇ ਤੱਕ ਇਸ ਰਿਪੋਰਟ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

Baljit Singh

This news is Content Editor Baljit Singh