ਸਕਾਟਲੈਂਡ ''ਚ ਭੰਗ ਕਾਸ਼ਤ ਮਾਮਲੇ ''ਚ ਪੰਜ ਬਾਲਗਾਂ ਸਣੇ ਚਾਰ ਨਾਬਾਲਗ ਬੱਚੇ ਵੀ ਸ਼ਾਮਲ

12/30/2020 9:25:31 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਲਗਾਤਾਰ ਨਸ਼ਿਆਂ ਦੀ ਪੈਦਾਵਾਰ "ਚ ਵਾਧਾ ਹੋ ਰਿਹਾ ਹੈ, ਜਿਨ੍ਹਾਂ ਵਿਚ ਭੰਗ ਦੀ ਕਾਸ਼ਤ ਪ੍ਰਮੁੱਖ ਹੈ। ਪਿਛਲੇ ਦਿਨਾਂ ਦੌਰਾਨ ਸਕਾਟਲੈਂਡ ਪੁਲਸ ਵਲੋਂ ਐਡਿਨਬਰਾ ਅਤੇ ਫਾਲਕਿਰਕ ਵਿਚ ਕਿਰਾਏ ਵਾਲੀਆਂ ਜਾਇਦਾਦਾਂ ਵਿਚ ਛਾਪੇ ਮਾਰ ਕੇ ਤਕਰੀਬਨ 1 ਮਿਲੀਅਨ ਪੌਂਡ ਦੀ ਕੀਮਤ ਦੇ ਭੰਗ ਦੇ ਪੌਦੇ ਜ਼ਬਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। 

ਇਸ ਮਾਮਲੇ ਵਿਚ ਅਧਿਕਾਰੀਆਂ ਵਲੋਂ ਨੌਂ ਵਿਅਕਤੀਆਂ 'ਤੇ ਭੰਗ ਦੀ ਕਾਸ਼ਤ ਦੇ ਦੋਸ਼ ਲਗਾਏ ਹਨ ਅਤੇ ਇਨ੍ਹਾਂ ਦੋਸ਼ੀਆਂ ਵਿਚ ਚਾਰ ਨਾਬਾਲਗ ਵੀ ਹਨ। ਇਨ੍ਹਾਂ ਨੌਂ ਦੋਸ਼ੀਆਂ ਵਿਚ 17 ਸਾਲ ਦੇ ਦੋ ਲੜਕਿਆਂ ਦੇ ਨਾਲ 18, 19, 21, 23 ਅਤੇ ਦੋ 35 ਸਾਲ ਦੇ ਵਿਅਕਤੀਆਂ ਸਮੇਤ ਅਤੇ ਇਕ 39 ਸਾਲਾ ਜਨਾਨੀ ਵੀ ਸ਼ਾਮਲ ਹੈ। 

ਭੰਗ ਦੇ ਮਾਮਲੇ ਵਿਚ ਇਨ੍ਹਾਂ ਦੋਸ਼ੀਆਂ ਨੂੰ ਪੁਲਸ ਵਲੋਂ 17 ਨਵੰਬਰ ਤੋਂ 16 ਦਸੰਬਰ ਵਿਚਕਾਰ ਐਡਿਨਬਰਾ ਅਤੇ ਫਾਲਕਿਰਕ ਸ਼ੈਰਿਫ ਅਦਾਲਤਾਂ ਵਿੱਚ ਪੇਸ਼ ਕੀਤਾ ਗਿਆ ਹੈ।ਇਸ ਖੇਤਰ ਵਿਚ ਕਿਰਾਏ ਦੇ ਘਰਾਂ ਜਾਂ ਇਮਾਰਤਾਂ ਵਿਚ ਹੋ ਰਹੇ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮਾਂ ਸੰਬੰਧੀ ਸਕਾਟਲੈਂਡ ਪੁਲਸ ਅਧਿਕਾਰੀ ਪਾਲ ਗ੍ਰੇਗ ਅਨੁਸਾਰ ਨਿੱਜੀ ਕਿਰਾਏ ਦੇ ਖੇਤਰ ਵਿਚ ਮਕਾਨ ਮਾਲਕਾਂ ਨੂੰ ਆਪਣੀਆਂ ਜਾਇਦਾਦਾਂ ਕਿਰਾਏ 'ਤੇ ਦੇਣ ਵੇਲੇ ਕਿਰਾਏਦਾਰਾਂ ਦੀ ਪੂਰੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਲਗਾਮ ਲਗਾਈ ਜਾ ਸਕੇ।
 

Sanjeev

This news is Content Editor Sanjeev