ਮੈਕਸੀਕੋ 'ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਸਾਬਕਾ ਮੇਅਰ ਸਮੇਤ 4 ਲੋਕਾਂ ਦੀ ਮੌਤ

09/03/2022 12:08:28 PM

ਮੈਕਸੀਕੋ ਸਿਟੀ (ਏਜੰਸੀ)- ਮੈਕਸੀਕੋ ਦੇ ਮੱਧ ਸੂਬੇ ਮੋਰੇਲੋਸ ਵਿਚ ਇਕ ਫੁੱਟਬਾਲ ਮੈਚ ਵਿਚ ਹਥਿਆਰਬੰਦ ਸ਼ੱਕੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਸਾਬਕਾ ਮੇਅਰ ਸਮੇਤ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸਥਾਨਕ ਵਕੀਲ ਦੇ ਦਫ਼ਤਰ ਨੇ ਦਿੱਤੀ। ਦਫ਼ਤਰ ਮੁਤਾਬਕ ਗੋਲੀਬਾਰੀ ਸਥਾਨਕ ਸਮੇਂ ਮੁਤਾਬਕ ਵੀਰਵਾਰ (ਅੰਤਰਰਾਸ਼ਟਰੀ ਸਮੇਂ ਮੁਤਾਬਕ ਸ਼ੁੱਕਰਵਾਰ ਤੜਕੇ 2:15 ਵਜੇ) ਯੇਕਾਪਿਕਸਟਲਾ ਸ਼ਹਿਰ ਵਿਚ ਵਾਪਰੀ। ਦਫ਼ਤਰ ਮੁਤਾਬਕ ਹਥਿਆਰਬੰਦ ਸ਼ੱਕੀ ਆਏ ਅਤੇ ਉਥੇ ਮੌਜੂਦ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ: ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 8 ਦੀਆਂ ਮਿਲੀਆਂ ਲਾਸ਼ਾਂ

ਇਸ ਘਟਨਾ ਵਿਚ ਯੇਕਾਪਿਕਸਟਲਾ ਦੇ ਸਾਬਕਾ ਮੇਅਰ ਰਿਫਿਊਜੀਓ ਅਮਾਰੋ ਲੂਨਾ ਸਮੇਤ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 2 ਹੋਰ ਲੋਕਾਂ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦਫ਼ਤਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਇਸ ਘਟਨਾ ਵਿਚ ਕਰੀਬ 10 ਲੋਕ ਜ਼ਖ਼ਮੀ ਹੋਏ ਹਨ। ਮੈਕਸੀਕੋ ਦੇ ਰੱਖਿਆ ਮੰਤਰਾਲਾ ਮੁਤਾਬਕ ਮੋਰੇਲੋਸ ਵਿਚ ਹਿੰਸਕ ਘਟਨਾਵਾਂ ਵੱਧ ਗਈਆਂ ਹਨ। ਇਹ ਸੂਬਾ ਅਗਵਾ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਦੇਸ਼ ਵਿਚ ਪਹਿਲੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਅੱਜ ਫਿਰ ਆਈ ਦੁਖਦਾਇਕ ਖ਼ਬਰ, ਪੰਜਾਬੀ ਮੂਲ ਦੇ ਫ਼ਿਲਮ ਨਿਰਮਾਤਾ ਦਾ ਕਤਲ

 


 

cherry

This news is Content Editor cherry