ਮਰਹੂਮ ਦਾਨਿਸ਼ ਸਿੱਦੀਕੀ ਸਮੇਤ ਚਾਰ ਭਾਰਤੀ 'ਪੁਲਿਤਜ਼ਰ ਪੁਰਸਕਾਰ' ਨਾਲ ਸਨਮਾਨਿਤ

05/10/2022 11:17:21 AM

ਨਿਊਯਾਰਕ (ਭਾਸ਼ਾ): ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਮੇਤ ਚਾਰ ਭਾਰਤੀਆਂ ਨੂੰ 'ਫੀਚਰ ਫੋਟੋਗ੍ਰਾਫੀ ਸ਼੍ਰੇਣੀ' ਵਿਚ ਵੱਕਾਰੀ ਪੁਲਿਤਜ਼ਰ ਪੁਰਸਕਾਰ 2022 ਨਾਲ ਸਨਮਾਨਿਤ ਕੀਤਾ ਗਿਆ ਹੈ। 'ਦਿ ਪੁਲਿਤਜ਼ਰ ਪ੍ਰਾਈਜ਼' ਦੀ ਵੈੱਬਸਾਈਟ ਮੁਤਾਬਕ ਸਿੱਦੀਕੀ ਅਤੇ ਉਸ ਦੇ ਸਾਥੀਆਂ ਅਦਨਾਨ ਆਬਿਦੀ, ਸਨਾ ਇਰਸ਼ਾਦ ਮੱਟੂ ਅਤੇ ਸਮਾਚਾਰ ਏਜੰਸੀ 'ਰਾਇਟਰਜ਼' ਦੇ ਅਮਿਤ ਦਵੇ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ, ਜਿਸ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ। ਉਨ੍ਹਾਂ ਨੂੰ ਭਾਰਤ ਵਿੱਚ ਕੋਵਿਡ-19 ਨਾਲ ਸਬੰਧਤ ਤਸਵੀਰਾਂ ਲਈ ਉਹਨਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। 

ਸਿੱਦੀਕੀ (38) ਦਾ ਅਫ਼ਗਾਨਿਸਤਾਨ ਵਿੱਚ ਪਿਛਲੇ ਸਾਲ ਜੁਲਾਈ ਵਿੱਚ ਕਤਲ ਕਰ ਦਿੱਤਾ ਗਿਆ ਸੀ। ਅਫਗਾਨਿਸਤਾਨ ਦੇ ਸਪਿਨ ਬੋਲਦਾਕ ਜ਼ਿਲ੍ਹੇ 'ਚ ਅਫਗਾਨ ਸੈਨਿਕਾਂ ਅਤੇ ਤਾਲਿਬਾਨ ਵਿਚਾਲੇ ਹੋਈ ਹਿੰਸਕ ਝੜਪ ਦੀਆਂ ਤਸਵੀਰਾਂ ਲੈਂਦੇ ਸਮੇਂ ਉਸ ਦਾ ਕਤਲ ਕਰ ਦਿੱਤਾ ਗਿਆ। ਇੱਥੇ ਦੱਸ ਦਈਏ ਕਿ ਸਿੱਦੀਕੀ ਨੂੰ ਦੂਜੀ ਵਾਰ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। 2018 ਵਿੱਚ ਉਸਨੂੰ ਰਾਇਟਰਜ਼ ਨਾਲ ਕੰਮ ਕਰਦੇ ਹੋਏ ਰੋਹਿੰਗਿਆ ਸ਼ਰਨਾਰਥੀ ਸੰਕਟ 'ਤੇ ਆਪਣੀਆਂ ਤਸਵੀਰਾਂ ਲਈ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਅਫਗਾਨਿਸਤਾਨ ਅਤੇ ਈਰਾਨ ਦੀਆਂ ਜੰਗਾਂ, ਹਾਂਗਕਾਂਗ ਵਿੱਚ ਪ੍ਰਦਰਸ਼ਨ ਅਤੇ ਨੇਪਾਲ ਵਿੱਚ ਭੂਚਾਲ ਵਰਗੀਆਂ ਮਹੱਤਵਪੂਰਨ ਘਟਨਾਵਾਂ ਦੀਆਂ ਤਸਵੀਰਾਂ ਖਿੱਚੀਆਂ ਸਨ। ਸਿੱਦੀਕੀ ਨੇ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਤੋਂ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ 'ਲਾਸ ਏਂਜਲਸ ਟਾਈਮਜ਼' ਦੇ ਮਾਰਕਸ ਯਮ ਨੂੰ 'ਬ੍ਰੇਕਿੰਗ ਨਿਊਜ਼ ਫੋਟੋਗ੍ਰਾਫੀ ਕੈਟਾਗਰੀ' ਵਿੱਚ ਐਵਾਰਡ ਮਿਲਿਆ। ਉਸ ਨੇ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਕਾਰਨ ਲੋਕਾਂ ਦੇ ਜੀਵਨ 'ਤੇ ਪਏ ਪ੍ਰਭਾਵ ਨੂੰ ਦਰਸਾਉਂਦੀਆਂ ਤਸਵੀਰਾਂ ਲਈਆਂ। 

ਪੜ੍ਹੋ ਇਹ ਅਹਿਮ ਖ਼ਬਰ- ਅੰਮ੍ਰਿਤਸਰ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ 

Getty Images' Win McNamee, Drew Angerer, Spencer Platt, Samuel Corum ਅਤੇ John Cherry ਨੂੰ ਵੀ 'ਬ੍ਰੇਕਿੰਗ ਨਿਊਜ਼ ਫੋਟੋਗ੍ਰਾਫੀ ਸ਼੍ਰੇਣੀ' ਵਿੱਚ ਪੁਲਿਤਜ਼ਰ ਇਨਾਮ ਮਿਲਿਆ। ਉਸ ਨੇ ਅਮਰੀਕੀ ਸੰਸਦ 'ਤੇ ਹਮਲੇ ਨਾਲ ਸਬੰਧਤ ਤਸਵੀਰਾਂ ਖਿੱਚੀਆਂ ਸਨ। ਸਾਲ 1912 ਵਿੱਚ ਕੋਲੰਬੀਆ ਯੂਨੀਵਰਸਿਟੀ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਲਿਤਜ਼ਰ ਪੁਰਸਕਾਰ ਦੇਣ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ। ਇਸ ਦੀ ਸਥਾਪਨਾ ਹੰਗਰੀ-ਅਮਰੀਕੀ ਫੋਟੋ ਜਰਨਲਿਸਟ ਜੋਸੇਫ ਪੁਲਿਤਜ਼ਰ ਦੁਆਰਾ ਕੀਤੀ ਗਈ ਸੀ। ਪੁਲਿਤਜ਼ਰ ਪੁਰਸਕਾਰ ਪਹਿਲੀ ਵਾਰ 1917 ਵਿੱਚ ਦਿੱਤੇ ਗਏ ਸਨ।

ਪੁਲਿਤਜ਼ਰ ਬੋਰਡ ਨੇ ਯੂਕ੍ਰੇਨ ਦੇ ਪੱਤਰਕਾਰਾਂ ਨੂੰ ਕੀਤਾ ਸਨਮਾਨਿਤ
ਪੁਲਿਤਜ਼ਰ ਬੋਰਡ ਨੇ ਯੂਕ੍ਰੇਨੀ ਪੱਤਰਕਾਰਾਂ ਨੂੰ ਇੱਕ ਵਿਸ਼ੇਸ਼ ਹਵਾਲਾ (special citation) ਦਿੱਤਾ ਹੈ। ਬੋਰਡ ਯੂਕ੍ਰੇਨ ਵਿੱਚ ਚੱਲ ਰਹੇ ਸੰਕਟ ਬਾਰੇ ਰਿਪੋਰਟਿੰਗ ਕਰਨ ਵਾਲੇ ਉਹਨਾਂ ਪੱਤਰਕਾਰਾਂ ਦੇ ਜਜ਼ਬੇ ਨੂੰ ਸਲਾਮ ਕੀਤਾ, ਜਿਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਹਿਸ਼ੀਆਨਾ ਹਮਲੇ ਅਤੇ ਰੂਸ ਵਿੱਚ ਗਲਤ ਜਾਣਕਾਰੀ ਦੇ ਪ੍ਰਸਾਰ ਦੇ ਵਿਚਕਾਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਦਲੇਰੀ ਦਿਖਾਈ  ਅਤੇ ਧੀਰਜ ਅਤੇ ਲਗਨ ਨਾਲ ਕੰਮ ਕੀਤਾ। ਬੋਰਡ ਨੇ ਕਿਹਾ ਕਿ ਉਨ੍ਹਾਂ ਦੀ ਪੱਤਰਕਾਰੀ ਯੂਕ੍ਰੇਨ ਦੀ ਅਸਲ ਸਥਿਤੀ ਨੂੰ ਦਰਸਾਉਂਦੀ ਹੈ ਅਤੇ ਇਹ ਯੂਕ੍ਰੇਨ ਅਤੇ ਦੁਨੀਆ ਭਰ ਦੇ ਪੱਤਰਕਾਰਾਂ ਲਈ ਸਨਮਾਨ ਦੀ ਗੱਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News