ਚੀਨ: ਗੁਈਜ਼ੋਓ ਸੂਬੇ ''ਚ ਡਿੱਗੀ ਇਮਾਰਤ, ਚਾਰ ਹਲਾਕ

07/11/2019 9:25:06 PM

ਗੁਈਯਾਂਗ— ਦੱਖਣ-ਪੱਛਮੀ ਚੀਨ 'ਚ ਗੁਈਜ਼ੋਓ ਸੂਬੇ ਦੇ ਗੁਈਯਾਂਗ ਇਲਾਕੇ 'ਚ ਵੀਰਵਾਰ ਨੂੰ ਇਕ ਤਿੰਨ ਮੰਜ਼ਲੀ ਇਮਾਰਤ ਦੇ ਢੇਰੀ ਹੋ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਚੀਨ ਦੇ ਸਰਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਇਹ ਹਾਦਸਾ ਸਵੇਰੇ ਕਰੀਬ 5 ਵਜੇ ਕਿਆਨਲਿੰਗ ਟਾਊਨਸ਼ਿਪ 'ਚ ਵਾਪਰਿਆ। ਹਾਦਸੇ ਤੋਂ ਬਾਅਦ ਬਚਾਅ ਕਰਮਚਾਰੀਆਂ ਨੂੰ ਮੌਕੇ ਤੋਂ ਪੰਜ ਲੋਕ ਮਿਲੇ, ਜਿਨ੍ਹਾਂ 'ਚੋਂ ਚਾਰ ਮ੍ਰਿਤ ਸਨ ਤੇ ਪੰਜਵਾਂ ਜ਼ਖਮੀ ਸੀ। ਲੋਕਲ ਅਥਾਰਟੀ ਵਲੋਂ ਕਿਹਾ ਗਿਆ ਹੈ ਕਿ ਅਜੇ ਦੋ ਹੋਰ ਲੋਕ ਬਿਲਡਿੰਗ ਦੇ ਮਲਬੇ 'ਚ ਫਸੇ ਹੋ ਸਕਦੇ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਇਹ ਇਮਾਰਤ ਪਿੰਡ ਦੇ ਲੋਕਾਂ ਵਲੋਂ ਬਣਾਈ ਗਈ ਸੀ ਤੇ ਬਚਾਅ ਕਾਰਜ ਅਜੇ ਜਾਰੀ ਹੈ।

Baljit Singh

This news is Content Editor Baljit Singh