ਤਾਲੀਬਾਨ ਦੇ ਹਮਲੇ ਵਿਚ ਫੌਜ ਦੇ ਚਾਰ ਜਵਾਨ, ਚਾਰ ਔਰਤਾਂ ਦੀ ਮੌਤ : ਅਫਗਾਨ ਅਧਿਕਾਰੀ

08/07/2018 2:43:37 PM

ਕਾਬੁਲ (ਏ.ਪੀ.)- ਤਾਲੀਬਾਨ ਨੇ ਪੱਛਮੀ ਫਰਾਹ ਸੂਹੇ ਵਿਚ ਇਕ ਫੌਜੀ ਜਾਂਚ ਚੌਕੀ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਚਾਰ ਜਵਾਨ ਮਾਰੇ ਗਏ ਅਤੇ 6 ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਸੂਬਾ ਗਵਰਨਰ ਦੇ ਬੁਲਾਰੇ ਮੁਹੰਮਦ ਨਾਸੇਰ ਮੇਹਰੀ ਨੇ ਦੱਸਿਆ ਕਿ ਬਾਲਾ ਬੁਲੁਕ ਜ਼ਿਲੇ ਵਿਚ ਹਮਲਾ ਸੋਮਵਾਰ ਦੇਰ ਰਾਤ ਸ਼ੁਰੂ ਹੋਇਆ ਅਤੇ ਮੰਗਲਵਾਰ ਸਵੇਰ ਤੱਕ ਜਾਰੀ ਰਿਹਾ।

ਮੇਹਰੀ ਨੇ ਦੱਸਿਆ ਕਿ ਅਫਗਾਨ ਹਵਾਈ ਫੌਜ ਨੂੰ ਮਦਦ ਲਈ ਬੁਲਾਇਆ ਗਿਆ ਅਤੇ ਹਵਾਈ ਫੌਜ ਦੇ ਹਵਾਲੀ ਹਮਲਿਆਂ ਵਿਚ 19 ਤਾਲੀਬਾਨੀ ਲੜਾਕੇ ਮਾਰੇ ਗਏ ਅਤੇ 30 ਜ਼ਖਮੀ ਹੋ ਗਏ। ਇਕ ਹੋਰ ਘਟਨਾ ਵਿਚ ਪੂਰਬੀ ਲੋਗਰ ਸੂਬੇ ਵਿਚ ਫੌਜ ਅਤੇ ਵੱਖਵਾਦੀਆਂ ਵਿਚਾਲੇ ਮੁਕਾਬਲੇ ਵਿਚ ਚਾਰ ਔਰਤਾਂ ਮਾਰੀਆਂ ਗਈਆਂ ਅਤੇ ਚਾਰ ਬੱਚੇ ਜ਼ਖਮੀ ਹੋ ਗਏ।

ਸੂਬਾ ਕੌਂਸਲ ਦੇ ਮੈਂਬਰ ਹੰਸੀਬੁੱਲਾਹ ਸਤਾਨਿਕਜ਼ਈ ਨੇ ਦੱਸਿਆ ਕਿ ਸੂਬੇ ਦੀ ਰਾਜਧਾਨੀ ਪੁਲੀ ਅਲੀਮ ਦੇ ਨੇੜੇ ਸੋਮਵਾਰ ਦੁਪਹਿਰ ਵਿਚ ਮੁਕਾਬਲੇ ਹੋਏ। ਹਮਲੇ ਨੂੰ ਲੈ ਕੇ ਤਾਲੀਬਾਨ ਵਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ ਹੈ, ਜਿਸ ਨੇ ਹਾਲ ਹੀ ਦੇ ਮਹੀਨਿਆਂ ਵਿਚ ਅਫਗਾਨਿਸਤਾਨ ਵਿਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ।


Related News