ਮੈਲਬੌਰਨ ''ਚ ਗਹਿਣਿਆਂ ਦੀ ਦੁਕਾਨ ''ਤੇ ਹਮਲਾਵਰਾਂ ਨੇ ਬੋਲਿਆ ਧਾਵਾ, ਜੰਮ ਕੇ ਕੀਤੀ ਤੋੜ-ਭੰਨ

05/16/2017 12:04:31 PM

ਮੈਲਬੌਰਨ— ਮੰਗਲਵਾਰ ਨੂੰ ਦੱਖਣੀ-ਪੂਰਬੀ ਮੈਲਬੌਰਨ ਸਥਿਤ ਇਕ ਸ਼ਾਪਿੰਗ ਸੈਂਟਰ ''ਚ ਬਣੀ ਗਹਿਣਿਆਂ ਦੀ ਦੁਕਾਨ ''ਚ 4 ਹਥਿਆਰਬੰਦ ਹਮਲਾਵਰਾਂ ਵਲੋਂ ਧਾਵਾ ਬੋਲਿਆ ਗਿਆ। ਹਮਲਾਵਰਾਂ ਨੇ ਦੁਕਾਨ ਦੀ ਜੰਮ ਕੇ ਤੋੜ-ਭੰਨ ਕੀਤੀ। ਪੁਲਸ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ 4 ਨਕਾਬ ਪਹਿਨੇ ਹਮਲਾਵਰ ਵੈਵਰਲੀ ਗਾਰਡਨਜ਼ ਸ਼ਾਪਿੰਗ ਸੈਂਟਰ ਦੇ ਅੰਦਰ ਗਹਿਣਿਆਂ ਦੀ ਦੁਕਾਨ ''ਚ ਦਾਖਲ ਹੋਏ ਅਤੇ ਭੰਨ-ਤੋੜ ਕੀਤੀ। ਉਨ੍ਹਾਂ ਨੇ ਦੁਕਾਨ ਦੀਆਂ ਖਿੜਕੀਆਂ ਤੋੜ ਦਿੱਤੀਆਂ। ਪੁਲਸ ਮੁਤਾਬਕ ਭੰਨ-ਤੋੜ ਕਰਨ ਲਈ ਉਨ੍ਹਾਂ ਨੇ ਹਥੌੜੇ ਅਤੇ ਕੁਹਾੜੀ ਦੀ ਵਰਤੋਂ ਕੀਤੀ ਅਤੇ ਇਕ ਵਾਹਨ ''ਚ ਸਵਾਰ ਹੋ ਕੇ ਫਰਾਰ ਹੋ ਗਏ। 
ਵੈਵਰਲੀ ਗਾਰਡਨਜ਼ ਸ਼ਾਪਿੰਗ ਸੈਂਟਰ ਦੇ ਬੁਲਾਰੇ ਨੇ ਕਿਹਾ ਕਿ ਘਟਨਾ ''ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਤੋਂ ਬਾਅਦ ਸ਼ਾਪਿੰਗ ਸੈਂਟਰ ਨੂੰ ਤਾਲਾ ਲਾ ਦਿੱਤਾ ਗਿਆ ਅਤੇ ਫਿਰ ਥੋੜ੍ਹੇ ਸਮੇਂ ਬਾਅਦ ਖੋਲ੍ਹਿਆ ਗਿਆ। ਇਸ ਘਟਨਾ ਦੀ ਜਾਂਚ ਜਾਰੀ ਹੈ। ਸ਼ਹਿਰ ''ਚ ਗਹਿਣਿਆਂ ਦੀ ਦੁਕਾਨਾਂ ''ਤੇ ਹਥਿਆਰਬੰਦ ਡਕੈਤੀ ਅਤੇ ਛਾਪੇਮਾਰੀ ਦੀਆਂ ਘਟਨਾਵਾਂ ''ਚ ਇਹ  ਸਭ ਤੋਂ ਤਾਜ਼ਾ ਘਟਨਾ ਹੈ ਕਿ ਹਮਲਾਵਰ ਭੰਨ-ਤੋੜ ਕਰ ਕੇ ਫਰਾਰ ਹੋ ਗਏ।

Tanu

This news is News Editor Tanu