ਸਵੀਡਨ ਦੀ ਲਾਪਤਾ ਮਹਿਲਾ ਪੱਤਰਕਾਰ ਦੀ ਮਿਲੀ ਸਿਰ ਕਟੀ ਲਾਸ਼

08/23/2017 5:36:03 PM

ਸਟਾਕਹੋਮ— ਸਵੀਡਨ ਦੀ ਇਕ ਮਹਿਲਾ ਪੱਤਰਕਾਰ ਦੀ ਸਿਰ ਕਟੀ ਲਾਸ਼ ਡੈਨਮਾਰਕ ਦੇ ਅਧੀਨ ਆਉਣ ਵਾਲੇ ਸਮੁੰਦਰ 'ਚੋਂ ਬਰਾਮਦ ਹੋਈ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਪੱਤਰਕਾਰ ਦੀ ਮੌਤ ਇਕ ਖੋਜ ਰਾਹੀਂ ਬਣਾਈ ਗਈ ਪਨਡੁੱਬੀ 'ਤੇ ਹੋ ਗਈ ਸੀ। ਪੁਲਸ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਡੈਨਮਾਰਕ ਦੀ ਪੁਲਸ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਲਾਸ਼ ਦਾ ਡੀ.ਐਨ.ਏ ਕਿਮ ਵਾਲ ਨਾਲ ਮੈਚ ਹੋ ਗਿਆ ਹੈ। ਪੁਲਸ ਨੇ ਕਿਹਾ ਹੈ ਕਿ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪੱਤਰਕਾਰ ਸੰਮੇਲਨ 'ਚ ਦਿੱਤੀ ਜਾਵੇਗੀ। ਮਹਿਲਾ ਦੀ ਲਾਸ਼ ਦਾ ਸਿਰ ਅਤੇ ਉਸ ਦੇ ਅੰਗ ਜਾਣ ਬੁੱਝ ਕੇ ਕੱਟੇ ਗਏ ਜਾਪਦੇ ਹਨ। ਇਹ ਲਾਸ਼ ਸੋਮਵਾਰ ਨੂੰ ਕੋਗ ਖਾੜੀ 'ਚੋਂ ਮਿਲੀ ਸੀ। ਇਹ ਜਗ੍ਹਾ ਕੋਪੇਨੇਹੇਗਨ ਤੋਂ 50 ਕਿਲੋਮੀਟਰ ਦੂਰ ਦੱਖਣ 'ਚ ਹੈ। ਇਹ ਮਹਿਲਾ ਸੁਤੰਤਰ ਪੱਤਰਕਾਰ ਦਿ ਗਾਰਡੀਅਨ ਅਤੇ ਦਿ ਨਿਊਯਾਰਕ ਟਾਈਮਜ਼ ਲਈ ਰਿਪੋਰਟਿੰਗ ਕਰ ਚੁੱਕੀ ਹੈ। ਉਹ ਡੈਨਮਾਰਕ ਦੀ ਖੋਜ ਪੀਟਰ ਮੈਡਸਨ ਵਲੋਂ ਬਣਾਈ ਪਨਡੁੱਬੀ 'ਤੇ ਸਵਾਰ ਹੋਣ ਤੋਂ ਬਾਅਦ 10 ਅਗਸਤ ਤੋਂ ਲਾਪਤਾ ਸੀ। ਉਹ ਇਕ ਸਟੋਰੀ ਦੇ ਸਿਲਸਿਲੇ 'ਚ ਮੈਡਸਨ ਦਾ ਇੰਟਰਵਿਊ ਕਰਨ ਗਈ ਸੀ। ਪੁਲਸ ਇਸ ਮਾਮਲੇ ਨੂੰ ਲੈ ਕੇ ਮੈਡਸਨ ਕੋਲੋਂ ਪੁੱਛਗਿੱਛ ਕਰ ਰਹੀ ਹੈ।