ਕੁਈਨਜ਼ ਸਿਟੀ ਦੇ ਸਾਬਕਾ ਕੌਂਸਲਮੈਨ ਪੌਲ ਵੈਲੋਨ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

01/29/2024 2:28:30 PM

ਨਿਊਯਾਰਕ (ਰਾਜ ਗੋਗਨਾ)— ਨਿਊਯਾਰਕ ਦੇ ਕੁਈਨਜ਼ ਸਿਟੀ ਦੇ ਸਾਬਕਾ ਕੌਂਸਲਮੈਨ ਅਤੇ ਸਥਾਨਕ ਪ੍ਰਮੁੱਖ ਜਨਤਕ ਸੇਵਕ ਪੌਲ ਵੈਲੋਨ ਦਾ ਲੰਘੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਦਿਹਾਂਤ ਹੋ ਗਿਆ। ਉਹ 56 ਸਾਲ ਦੇ ਸਨ। ਵੈਲੋਨ, ਜੋ ਵਰਤਮਾਨ ਵਿੱਚ ਨਿਊਯਾਰਕ ਸਿਟੀ ਦੇ ਵੈਟਰਨਜ਼ ਸਰਵਿਸਿਜ਼ ਦੇ ਡਿਪਟੀ ਕਮਿਸ਼ਨਰ ਵਜੋਂ ਵੀ ਸੇਵਾ ਨਿਭਾ ਰਹੇ ਸਨ, ਨੂੰ ਉਹਨਾਂ ਦੇ ਘਰ ਵਿੱਚ ਦਿਲ ਦਾ ਦੌਰਾ ਪਿਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਨਿਊਯਾਰਕ ਦੇ ਫਲਸ਼ਿੰਗ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀ ਸੂਤਰਾਂ ਨੇ ਐਤਵਾਰ ਨੂੰ ਇਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ

ਕੁਈਨਜ਼ ਸਿਵਿਕ ਕਾਂਗਰਸ ਦੇ ਪ੍ਰਧਾਨ ਵਾਰੇਨ ਸ਼ਰੇਬਰ ਨੇ ਦੱਸਿਆ ਕਿ ਉਹ 3 ਬੱਚਿਆਂ ਦੇ ਪਿਤਾ ਸਨ ਅਤੇ ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਉਹ ਉਨ੍ਹਾਂ ਨੂੰ ਇਕ ਸਮਾਗਮ ਵਿਚ ਮਿਲੇ ਸਨ ਅਤੇ ਉਹ ਬਹੁਤ ਖ਼ੁਸ਼ ਸਨ। ਉਨ੍ਹਾਂ ਕਿਹਾ ਕਿ ਇਹ ਭਾਈਚਾਰੇ ਲਈ ਇਕ ਬਹੁਤ ਵੱਡਾ ਝਟਕਾ ਹੈ। 

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ, ਬਾਈਡੇਨ ਸਰਕਾਰ ਨਾਲ ਵਧਿਆ ਵਿਵਾਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

cherry

This news is Content Editor cherry