ਸਾਬਕਾ ਪਾਕਿ ਰਾਸ਼ਟਰਪਤੀ ਜ਼ਰਦਾਰੀ ਨੂੰ ਹਸਪਤਾਲ ਕੀਤਾ ਗਿਆ ਸ਼ਿਫਟ

08/29/2019 2:54:08 PM

ਇਸਲਾਮਾਬਾਦ— ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਅਡਿਆਲਾ ਜੇਲ ਤੋਂ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸ (ਪਿੰਮਸ) ਸਿਹਤ ਸਬੰਧੀ ਜਾਂਚ ਲਈ ਸ਼ਿਫਟ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਪਾਕਿਸਤਾਨੀ ਮੀਡੀਆ ਵਲੋਂ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਬਿਲਾਵਲ ਭੁੱਟੋ ਨੇ ਇਮਰਾਨ ਸਰਕਾਰ ’ਤੇ ਦੋਸ਼ ਲਾਏ ਸਨ ਕਿ ਉਹ ਜ਼ਰਦਾਰੀ ਨੂੰ ਜੇਲ ’ਚ ਸਿਹਤ ਸੇਵਾਵਾਂ ਮੁਹੱਈਆ ਨਹੀਂ ਕਰਵਾ ਰਹੀ। ਬਿਲਾਵਲ, ਜੋ ਇਸ ਹਫਤੇ ਦੀ ਸ਼ੁਰੂਆਤ ’ਚ ਆਪਣੇ ਪਿਤਾ ਤੇ ਉਨ੍ਹਾਂ ਦੀ ਭੈਣ ਫਰਿਆਲ ਤਾਲਪੁਰ ਨੂੰ ਜੇਲ ’ਚ ਮਿਲਣ ਗਏ ਸਨ, ਨੇ ਕਿਹਾ ਕਿ ਇਮਰਾਨ ਸਰਕਾਰ ਸਿਹਤ ਸਬੰਧੀ ਸੇਵਾਵਾਂ ਨਾ ਦੇ ਕੇ ਉਨ੍ਹਾਂ ਦੇ ਪਿਤਾ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।

64 ਸਾਲਾ ਜ਼ਰਦਾਰੀ, ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ, ਨੂੰ 1 ਜੁਲਾਈ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਰਾਸ਼ਟਰੀ ਜਵਾਬਦੇਹੀ ਬਿੳੂਰੋ ਵਲੋਂ ਗਿ੍ਰਫਤਾਰ ਕੀਤਾ ਗਿਆ ਸੀ। ਇਸੇ ਮਹੀਨੇ ਦੀ ਸ਼ੁਰੂਆਤ ’ਚ ਉਨ੍ਹਾਂ ਨੂੰ ਅਡਿਆਲਾ ਦੀ ਜੇਲ ’ਚ ਲਿਆਂਦਾ ਗਿਆ ਸੀ।   

Baljit Singh

This news is Content Editor Baljit Singh