ਭਾਰਤ ਖਿਲਾਫ ਬੋਲਣ ਵਾਲੇ ਮਲੇਸ਼ੀਆ ਦੇ ਸਾਬਕਾ PM ਨੂੰ ਆਪਣੀ ਹੀ ਪਾਰਟੀ ਨੇ ਕੱਢਿਆ ਬਾਹਰ

05/29/2020 6:54:27 PM

ਕੁਆਲੰਲਪੁਰ - ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਉਨ੍ਹਾਂ ਦੀ ਹੀ ਪਾਰਟੀ ਬਰਸਾਤੂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਮਹਾਤਿਰ ਨੇ ਇਸ ਕਦਮ ਨੂੰ ਚੁਣੌਤੀ ਦੇਣ ਦਾ ਸੰਕਲਪ ਲਿਆ ਹੈ। 94 ਸਾਲਾ ਮਹਾਤਿਰ ਨੂੰ ਉਨ੍ਹਾਂ ਦੇ ਪੁੱਤਰ ਅਤੇ 3 ਹੋਰ ਸੀਨੀਅਰ ਮੈਂਬਰ ਦੇ ਨਾਲ ਸ਼ੁੱਕਰਵਾਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ। ਸਿਆਸੀ ਤਣਾਤਣੀ ਤੋਂ ਬਾਅਦ ਮਹਾਤਿਰ ਨੇ ਫਰਵਰੀ ਵਿਚ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਮੋਹੀਓਦਿਨ ਯਾਸੀਨ ਮਹਾਤਿਰ ਦੇ ਇਤਰਾਜ਼ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ।

ਇਸ ਤੋਂ ਬਾਅਦ ਪਾਰਟੀ 2 ਖੇਮਿਆਂ ਵਿਚ ਵੰਡੀ ਗਈ ਹੈ। ਮਹਾਤਿਰ ਦੇ ਪੁੱਤਰ ਮੁਖਰਿਜ ਮਹਾਤਿਰ ਨੇ ਪਾਰਟੀ ਪ੍ਰਧਾਨ ਦੇ ਰੂਪ ਵਿਚ ਮੋਹੀਓਦਿਨ ਨੂੰ ਚੁਣੌਤੀ ਦਿੱਤੀ ਹੈ। ਪ੍ਰਧਾਨ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਕੋਰੋਨਾਵਾਇਰਸ ਮਹਾਮਾਰੀ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਮਹਾਤਿਰ ਅਤੇ ਬਰਖਾਸਤ ਕੀਤੇ ਗਏ 4 ਹੋਰ ਨੇਤਾਵਾਂ ਨੇ ਇਕ ਸੰਯੁਕਤ ਬਿਆਨ ਵਿਚ ਕਿਹਾ ਕਿ ਬਰਸਾਤੂ ਪ੍ਰਧਾਨ ਨੇ ਬਿਨਾਂ ਕਿਸੇ ਕਾਨੂੰਨੀ ਕਾਰਨ ਸਾਨੂੰ ਬਰਖਾਸਤ ਕਰਨ ਦਾ ਇਕ ਪਾਸੜ ਕਦਮ ਪਾਰਟੀ ਚੋਣਾਂ ਨੂੰ ਲੈ ਕੇ ਆਪਣੇ ਡਰ ਅਤੇ ਦੇਸ਼ ਦੇ ਪ੍ਰਸ਼ਾਸਨ ਦੇ ਇਤਿਹਾਸ ਵਿਚ ਸਭ ਤੋਂ ਅਸਥਿਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣੀ ਅਸੁਰੱਖਿਅਤ ਸਥਿਤੀ ਕਾਰਨ ਚੁੱਕਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ਗੈਰ-ਕਾਨੂੰਨੀ ਹੈ ਅਤੇ ਉਹ ਇਸ ਕਦਮ ਨੂੰ ਚੁਣੌਚੀ ਦੇਣ ਅਤੇ ਇਹ ਯਕੀਨਨ ਕਰਨ ਲਈ ਕਾਨੂੰਨੀ ਕਦਮ ਚੁੱਕ ਸਕਦੇ ਹਨ ਕਿ ਬਰਸਾਤੂ ਸੱਤਾ ਦੇ ਲਾਲਚੀ ਲੋਕਾਂ ਦਾ ਹਥਿਆਰ ਬਣ ਪਾਵੇ। ਮਲੇਸ਼ੀਆ ਵਿਚ ਸੱਤਾ ਦਾ ਸੰਕਟ ਉਸ ਵੇਲੇ ਪੈਦਾ ਹੋਇਆ ਹੈ ਜਦ ਮਹਾਤਿਰ ਅਤੇ ਅਨਵਰ ਇਬਰਾਹਿਮ ਦਾ ਸੱਤਾਧਾਰੀ 'ਪੈਕਟ ਆਫ ਹੋਪ' ਗਠਜੋੜ ਟੁੱਟ ਗਿਆ। ਇਸ ਗਠਜੋੜ ਨੇ 2 ਸਾਲ ਪਹਿਲਾਂ ਨਜ਼ੀਬ ਰਜ਼ਾਕ ਦੀ ਸਰਕਾਰ ਖਿਲਾਫ ਇਤਿਹਾਸਕ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਮਹਾਤਿਰ ਨੇ ਅਸਤੀਫਾ ਦੇ ਦਿੱਤਾ ਜਿਸ ਨਾਲ ਪ੍ਰਧਾਨ ਮੰਤਰੀ ਅਹੁਦੇ ਲਈ ਦੌੜ ਸ਼ੁਰੂ ਹੋਈ, ਜਿਸ ਵਿਚ ਯਾਸੀਨ ਨੇ ਜਿੱਤ ਹਾਸਲ ਕੀਤੀ। ਦੱਸ ਦਈਏ ਕਿ ਮਹਾਤਿਰ ਹਮੇਸ਼ਾ ਪਾਕਿਸਤਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਖਿਲਾਫ ਬੋਲਦੇ ਰਹੇ ਹਨ।

Khushdeep Jassi

This news is Content Editor Khushdeep Jassi