ਭਾਰਤੀ ਮੂਲ ਦੇ ਸਾਬਕਾ ਕਾਂਸਟੇਬਲ ਨੂੰ ਘੋਰ ਕਦਾਚਾਰ ਦਾ ਪਾਇਆ ਗਿਆ ਦੋਸ਼ੀ

10/01/2019 2:01:57 AM

ਲੰਡਨ - ਸਕਾਟਲੈਂਡ ਯਾਰਡ ਨੇ ਭਾਰਤੀ ਮੂਲ ਦੇ ਇਕ ਪੁਲਸ ਕਾਂਸਟੇਬਲ ਨੂੰ ਘੋਰ ਕਦਾਚਾਰ ਦਾ ਦੋਸ਼ੀ ਪਾਇਆ ਹੈ। ਕਾਂਸਟੇਬਲ ਨੇ ਹਾਲ ਹੀ 'ਚ ਪੁਲਸ ਫੋਰਸ ਤੋਂ ਅਸਤੀਫਾ ਦੇ ਦਿੱਤਾ ਸੀ। ਮੈਟਰੋਪੋਲੀਟਨ ਪੁਲਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਆਪਣੀ ਜਾਂਚ ਪੂਰੀ ਕੀਤੀ ਸੀ ਅਤੇ ਹਿਤੇਸ਼ ਪਟੇਲ ਨੂੰ ਕਦਾਚਾਰ ਦਾ ਦੋਸ਼ੀ ਪਾਇਆ ਸੀ।

ਪੁਲਸ ਨੇ ਇਕ ਬਿਆਨ 'ਚ ਆਖਿਆ ਕਿ ਅਜਿਹੇ ਦੋਸ਼ ਸਨ ਕਿ 2016 ਅਤੇ 2017 'ਚ ਇਕ ਪੁਲਸ ਅਧਿਕਾਰੀ, ਪੀ. ਸੀ. (ਪੁਲਸ ਕਾਂਸਟੇਬਲ) ਰਹਿੰਦੇ ਪਟੇਲ ਇਕ ਅਜਿਹੇ ਦੋਸ਼ 'ਚ ਸ਼ਾਮਲ ਸੀ ਜਿਸ ਦੇ ਤਹਿਤ ਉਹ ਇਕ ਮਹਿਲਾ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਕਾਟਲੈਂਡ ਯਾਰਡ ਦੀ ਮਾਹਿਰ ਅਪਰਾਧ ਬ੍ਰਾਂਚ 'ਚ ਸ਼ਾਮਲ ਪਟੇਲ ਨੇ 15 ਸਤੰਬਰ, 2019 ਨੂੰ ਫੋਰਸ ਤੋਂ ਤੱਤਕਾਲ ਪ੍ਰਭਾਵ ਨਾਲ ਅਸਤੀਫਾ ਦੇ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ 'ਚ ਪਾਇਆ ਗਿਆ ਕਿ ਜੇਕਰ ਉਹ ਅਜੇ ਵੀ ਫੋਰਸ 'ਚ ਸੇਵਾ ਨਿਭਾਅ ਰਹੇ ਹੁੰਦੇ ਤਾਂ ਪਟੇਲ ਨੂੰ ਬਿਨਾਂ ਨੋਟਿਸ ਦੇ ਬਰਖਾਸਤ ਕਰ ਦਿੱਤਾ ਜਾਂਦਾ।


Khushdeep Jassi

Content Editor

Related News