ਈਰਾਨ : ਕੇਂਦਰੀ ਬੈਂਕ ਦੇ ਸਾਬਕਾ ਮੁਖੀ ਨੂੰ 10 ਸਾਲ ਦੀ ਸਜ਼ਾ

10/16/2021 9:37:36 PM

ਤਹਿਰਾਨ-ਈਰਾਨ ਦੀ ਇਕ ਅਦਾਲਤ ਨੇ ਕੇਂਦਰੀ ਬੈਂਕ ਦੇ ਸਾਬਕਾ ਗਵਰਨਰ ਨੂੰ ਦੇਸ਼ ਦੀ ਮੁਦਰਾ ਪ੍ਰਣਾਲੀ ਸਬੰਧੀ ਉਲੰਘਣਾ ਲਈ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਿਆਂਪਾਲਿਕਾ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਜਬੀਹੁੱਲਾ ਖੋਦਾਈਆਂ ਨੇ ਸਥਾਨਕ ਮੀਡੀਆ ਨੂੰ ਕਿਹਾ ਕਿ ਮੁਦਰਾ ਪ੍ਰਣਾਲੀ ਸਬੰਧੀ ਉਲੰਘਣਾ ਤੋਂ ਇਲਾਵਾ ਵਲੀਉੱਲਾਹ ਸੇਫ ਦੀ ਵਿਦੇਸ਼ੀ ਮੁਦਰਾ ਤਸਕਰੀ 'ਚ ਵੀ ਭੂਮਿਕਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੋਸ਼ਾਂ 'ਚ ਸੇਫ ਦੇ ਤਤਕਾਲੀ ਉਪ-ਮੁਖੀ ਅਹਿਮਦ ਅਰਘਚੀ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ : ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਨੇ ਸਫਲ ਕੋਵਿਡ-19 ਟੀਕਾਕਰਨ ਮੁਹਿੰਮ ਲਈ ਭਾਰਤ ਨੂੰ ਦਿੱਤੀ ਵਧਾਈ

ਇਸ ਤੋਂ ਇਲਾਵਾ ਅਦਾਲਤ ਨੇ ਅੱਠ ਲੋਕਾਂ ਨੂੰ ਵੱਖ-ਵੱਖ ਮਿਆਦ ਦੀ ਸਜ਼ਾ ਦਿੱਤੀ ਹੈ। ਸੇਫ ਸਾਬਕਾ ਰਾਸ਼ਟਰਪਤੀ ਹਸਨ ਹੂਰਾਨੀ ਦੇ ਕਾਰਜਕਾਲ ਦੌਰਾਨ ਪੰਜ ਸਾਲ ਲਈ 2018 ਤੱਕ ਈਰਾਨ ਦੇ ਕੇਂਦਰੀ ਬੈਂਕ ਦੇ ਗਵਰਨਰ ਰਹੇ ਜਦਕਿ ਅਰਘਚੀ ਨੇ 2017-18 ਦੌਰਾਨ ਉਪ ਮੁਖੀ ਵਜੋਂ ਕੰਮ ਕੀਤਾ। ਮੀਡੀਆ ਰਿਪੋਰਟ ਮੁਤਾਬਕ, ਉਹ ਸਾਲ 2016 'ਚ ਮੁਦਰਾ ਬਾਜ਼ਾਰ ਦੀ ਉਲੰਘਣਾ 'ਚ ਸ਼ਾਮਲ ਰਹੇ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਕ ਸਮੇਂ 'ਚ ਈਰਾਨੀ ਰਿਆਲ ਨੂੰ ਪ੍ਰਮੁੱਖ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਮੁੱਲ 'ਚ ਕਾਫੀ ਨੁਕਸਾਨ ਹੋਇਆ ਸੀ।

ਇਹ ਵੀ ਪੜ੍ਹੋ : ਕੈਨੇਡੀਅਨ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿੱਲੋ ਦਾ ਫਰਿਜ਼ਨੋ ਵਿਖੇ ਸੁਆਗਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar