ਇੰਗਲੈਂਡ ਦੇ ਸਾਬਕਾ ਫੁੱਟਬਾਲਰ ਹੰਟਰ ਕੋਵਿਡ-19 ਦੀ ਲਪੇਟ ’ਚ

04/10/2020 5:24:06 PM

ਲੰਡਨ : ਇੰਗਲੈਂਡ ਅਤੇ ਲੀਡਸ ਦੇ ਸਾਬਕਾ ਧਾਕੜ ਫੁੱਟਬਾਲ ਖਿਡਾਰੀ ਨੋਰਮਨ ਹੰਟਰ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਹੁਣ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਲੀਡਸ ਯੂਨਾਈਟਡ ਕਲੱਬ ਦੇ ਲਈ 540 ਮੈਚ ਖੇਡਣ ਵਾਲੇ 76 ਸਾਲਾ ਹੰਟਰ 2 ਵਾਰ ਇੰਗਲੈਂਡ ਦੇ ਘਰੇਲੂ ਫੁੱਟਬਾਲ ਟੂਰਨਾਮੈਂਟ ਦੇ ਚੈਂਪੀਅਨ ਰਹੇ ਹਨ।

ਲੀਡਸ ਵੱਲੋਂ ਜਾਰੀ ਬਿਆਨ ਵਿਚ ਕਿਹਾ, ‘‘ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਯੂਨਾਈਟਡ ਅਤੇ ਇੰਗਲੈਂਡ ਦੇ ਦਿੱਗਜ ਹੰਟਰ ਕੋਵਿਡ-19 ਨਾਲ ਇਨਫੈਕਟਡ ਪਾਏ ਜਾਣ ਤੋਂ ਬਾਅਦ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ।’’ ਹੰਟਰ ਨੇ ਇੰਗਲੈਂਡ ਦੇ ਲਈ 28 ਮੈਚ ਖੇਡੇ ਹਨ ਅਤੇ ਉਹ 1996 ਵਿਚ ਫੀਫਾ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਹਾਲਾਂਕਿ ਉਸ ਮੈਦਾਨ ਵਿਚ ਉਤਰਨ ਦਾ ਮੌਕਾ ਨਹੀਂ ਮਿਲਿਆ ਸੀ।

Ranjit

This news is Content Editor Ranjit